Meanings of Punjabi words starting from ਮ

ਦੇਖੋ, ਮੰਞੁ। ੨. ਸ਼੍ਰੀ ਗੁਰੂ ਅਰਜਨਦੇਵ ਜੀ ਦਾ ਇੱਕ ਅਨੰਨ ਸੇਵਕ, ਜੋ ਪਹਿਲਾ ਸੁਲਤਾਨੀਆਂ ਸੀ ਅਤੇ ਗੁਰਬਾਣੀ ਦੇ ਅਸਰ ਨਾਲ ਇੱਕ ਕਰਤਾਰ ਦਾ ਉਪਾਸਕ ਹੋਇਆ. ਇਸ ਨੇ ਸੇਵਾ ਕਰਨ ਦਾ ਅਜੇਹਾ ਨਮੂਨਾ ਦੱਸਿਆ ਕਿ ਭਾਈ ਮੰਜ (ਮੰਞ) ਦੀ ਸੇਵਾ ਸਿੱਖਾਂ ਵਿੱਚ ਉਦਾਹਰਣਰੂਪ ਹੋ ਗਈ. ਇਸ ਪ੍ਰੇਮੀ ਦਾ ਅਸਲ ਨਾਮ ਤੀਰਥਾ ਸੀ, ਪਰ ਗੋਤ ਦਾ ਨਾਮ ਕਰਕੇ ਮੰਜ ਜਾਂ ਮੰਞ ਪ੍ਰਸਿੱਧ ਹੈ. ਦੇਖੋ, ਮੰਜ ੬. ਅਤੇ ਕੰਗਮਾਈ.


ਮੈਥੋਂ. ਮੇਰੇ ਪਾਸੋਂ. "ਮੰਞਹੁ ਦੂਰਿ ਨ ਜਾਹਿ, ਪਿਰਾ!" (ਗਉ ਛੰਤ ਮਃ ੩)


ਮੈਂ. ਅਹੰ. "ਮੰਞੁ ਕੁਚਜੀ, ਅੰਮਾਵਣਿ ਡੋਸੜੇ." (ਸੂਹੀ ਮਃ ੧. ਕੁਚਜੀ) ੨. ਮੈਨੂੰ. ਮੁਝੇ. "ਮਤੁ ਹੋਵੈ ਮੰਞੁ ਲਖਾਵੈ." (ਵਾਰ ਰਾਮ ੨. ਮਃ ੫)


ਸੰ. मण्ड. ਧਾ- ਸਿੰਗਾਰਨਾ, ਭੂਸਣ ਸਹਿਤ ਕਰਨਾ, ਖ਼ੁਸ਼ ਕਰਨਾ, ਘੇਰਨਾ, ਵਾਢ ਲਾਉਣਾ, ਵੱਖ ਕਰਨਾ। ੨. ਸੰਗ੍ਯਾ- ਅੰਨ ਦਾ ਰਸ. ਚਾਉਲ ਆਦਿ ਦੀ ਪਿੱਛ. ਮਾਂਡ। ੩. ਆਉਲਾ ਆਮਲਕ। ੪. ਸ਼ਰਾਬ, ਜੋ ਚਾਉਲ ਜੌਂ ਆਦਿ ਦੇ ਸਾੜੇ ਤੋਂ ਬਣਾਈ ਜਾਵੇ। ੫. ਇਰੰਡ ਬਿਰਛ। ੬. ਅਧਰਿੜਕ. ਮਠਾ। ੭. ਡੱਡੂ. ਮੇਂਡਕ। ੮. ਦੇਖੋ, ਮੰਡੁ। ੯. ਮੰਡਨ ਦਾ ਸੰਖੇਪ. "ਸ੍ਰੀ ਸਤਿਗੁਰੁ ਗੋਬਿਁਦਸਿੰਘ ਮੀਰ ਪੀਰ ਸੁਖਮੰਡ (ਪਿੰਗਲਸਾਰ)


ਮੰਡਨ ਕਰਤਾ. ਸਿੰਗਾਰਣ ਵਾਲਾ.


ਵਿ- ਮੰਡਿਕਾ. ਭੂਸਿਤ ਕਰਨ ਵਾਲੀ। ੨. ਸੰ. ਮੰਡਲਿਕਾ. ਸੰਗ੍ਯਾ- ਸੈਨਾ. ਫੌਜ. "ਚਲੰਤ ਚੰਡ ਮੰਡਕਾ." (ਗ੍ਯਾਨ) ਚਲਾਯਮਾਨ ਹੁੰਦੀ ਹੈ ਪ੍ਰਚੰਡ ਸੈਨਾ.


ਕ੍ਰਿ- ਮੁੱਠੀ ਚਾਪੀ ਕਰਨਾ। ੨. ਗੁੰਨ੍ਹਣਾ. "ਮੰਡਤ ਆਟਾ ਕਰ ਸੋਂ ਲਾਗ੍ਯੋ." (ਨਾਪ੍ਰ) ੩. ਸਿੰਗਾਰਨਾ। ੪. ਦ੍ਰਿੜ੍ਹ ਸੰਕਲਪ ਕਰਨਾ. ਦੇਖੋ, ਮਰਣ ਮੰਡਣਾ। ੫. ਦੇਖੋ, ਮੰਡਨ.


ਸੰ. ਸੰਗ੍ਯਾ- ਸਿੰਗਾਰਣ ਦੀ ਕ੍ਰਿਯਾ. ਸਜਾਉਣਾ। ੨. ਅਲੰਕਾਰ. ਭੂਸਣ. ਗਹਿਣਾ। ੩. ਖੰਡਨ ਦੇ ਵਿਰੁੱਧ ਦਲੀਲ ਅਤੇ ਪ੍ਰਮਾਣ ਨਾਲ ਪੱਖ ਦੀ ਪ੍ਰੌਢਤਾ। ੪. ਦੇਖੋ, ਮੰਡਣਾ.


ਸੰ. ਸੰਗ੍ਯਾ- ਦੇਵਮੰਦਿਰ, ਜੋ ਮੰਡ (ਸ਼ੋਭਾ) ਦੀ ੫. (ਰਖ੍ਯਾ) ਕਰਦਾ ਹੈ। ੨. ਮਹਲ. "ਗਹਰੀ ਕਰਿ ਕੈ ਨੀਵ ਖੁਦਾਈ, ਊਪਰਿ ਮੰਡਪ ਛਾਏ." (ਧਨਾ ਨਾਮਦੇਵ) ੩. ਯਗ੍ਯਵੇਦੀ. "ਸੁਇਨੇ ਮੰਡਪ ਛਾਏ." (ਆਸਾ ਕਬੀਰ) ੪. ਵਿ- ਮੰਡ (ਪਿੱਛ ਅਥਵਾ ਮਠਾ) ਪੀਣ ਵਾਲਾ.


ਕ੍ਰਿ- ਮੰਡਲਾਕਾਰ ਫਿਰਨਾ. ਗੋਲ ਚੱਕਰ ਦੇਕੇ ਘੁੰਮਣਾ. "ਰਹੇ ਗਿੱਧ ਆਕਾਸ ਮੰਡਰਾਇ ਭਾਰੀ." (ਚਰਿਤ੍ਰ ੯੬)


ਸੰ. ਸੰਗ੍ਯਾ- ਗੋਲਾਕਾਰ ਘੇਰਾ. ਦਾਯਰਹ (Circle). ੨. ਸੌ ਯੋਜਨ ਦਾ ਦੇਸ਼। ੩. ਉਹ ਇਲਾਕਾ, ਜਿਸ ਵਿੱਚ ਬਾਰਾਂ ਰਾਜੇ ਜੁਦੇ ਜੁਦੇ ਰਾਜ ਕਰਦੇ ਹੋਣ. "ਕੇਤੇ ਮੰਡਲ ਦੇਸ਼." (ਜਪੁ) ੪. ਸੰਸਾਰ. ਜਗਤ. "ਮਰਣ ਲਿਖਾਇ ਮੰਡਲ ਮਹਿ ਆਏ." (ਧਨਾ ਅਃ ਮਃ ੧) "ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ." (ਮਾਲੀ ਮਃ ੫) ੫. ਸਭਾ. ਦੀਵਾਨ. "ਸੰਤਮੰਡਲ ਮਹਿ ਹਰਿ ਮਨਿ ਵਸੈ." (ਭੈਰ ਮਃ ੫) ੬. ਸਮੁਦਾਯ. ਗਰੋਹ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੭. ਫੌਜ ਦਾ ਕੈਂਪ। ੮. ਰਿਗਵੇਦ ਦੇ ਹਿੱਸੇ, ਜੈਸੇ ਰਾਮਾਯਣ ਦੇ ਕਾਂਡ ਅਤੇ ਭਾਗਵਤ ਦੇ ਸਕੰਧ ਹਨ। ੯. ਗ੍ਰੰਥ ਦਾ ਭਾਗ. ਕਾਂਡ. ਪਰਵ। ੧੦. ਯੋਗਮਤ ਅਤੇ ਵੈਦ੍ਯਕ ਅਨੁਸਾਰ ੪੦ ਦਿਨਾਂ ਦਾ ਸਮਾਂ। ੧੧. ਕੁੱਤਾ। ੧੨. ਸੱਪ। ੧੩. ਚਾਲੀ ਯੋਜਨ ਲੰਮਾ ਅਤੇ ਵੀਹ ਯੋਜਨ ਚੌੜਾ ਇਲਾਕਾ। ੧੪. ਗੇਂਦ. ਫਿੰਡ। ੧੫. ਰਥ ਦਾ ਪਹੀਆ। ੧੬. ਭੋਜਨ ਕਰਨ ਵੇਲੇ ਹਿੰਦੂਮਤ ਅਨੁਸਾਰ ਚਾਰੇ ਪਾਸੇ ਕੱਢੀ ਹੋਈ ਲੀਕ (ਕਾਰ).