ਦੇਖੋ, ਸੁੰਨਤ.
ਵਿ- ਸ਼੍ਰੋਤਾ। ੨. ਸੁਣਦਾ. ਸ਼੍ਰਵਣ ਕਰਦਾ.
ਸ਼੍ਰੋਤੇ ਨੇ. ਸੁਣਨ ਵਾਲੇ ਨੇ. "ਸੁਨਤੈ ਸੁਨਿ ਮੰਨਿ ਬਸਾਇਆ." (ਰਾਮ ਕਬੀਰ)
ਸ਼੍ਰਿਣੋਤਿ. ਸ਼੍ਰਵਣ ਕਰਦਾ ਹੈ. ਸੁਣਦਾ ਹੈ. "ਹਰਿਗੁਣ ਅਕਥ ਸੁਨਥਈ." (ਕਲਿ ਮਃ ੪)
ਸੰ. ਵਿ- ਸੁੰਦਰ ਨੇਤ੍ਰਾਂ ਵਾਲੀ. ਸੁਲੋਚਨਾ। ੨. ਸੰਗ੍ਯਾ- ਰਾਜਾ ਜਨਕ ਦੀ ਇਸਤ੍ਰੀ, ਜਿਸ ਨੇ ਸੀਤਾ ਪਾਲੀ ਸੀ.
ਵਿ- ਉੱਤਮ ਨਰ. ਭਲਾ ਆਦਮੀ। ੨. ਮਹਾਨ ਯੋਧਾ. ਸੁਭਟ. "ਖਲ ਦਲ ਦਹਿਤਾ ਸੁਨਰ ਸਹੀ." (ਗ੍ਯਾਨ) ੩. ਸੰਗ੍ਯਾ- ਅਰਜੁਨ.
ਦੇਖੋ, ਸੁਨਾਵਨੀ.
ਸੰ शुनासीर ਸ਼ੁਨਾਸੀਰ. ਸੰਗ੍ਯਾ- ਕਾਸ਼ਤਕਾਰਾਂ (ਕ੍ਰਿਸਾਣਾਂ) ਦੇ ਦੋ ਦੇਵਤੇ, ਜੋ ਹਲ ਅਤੇ ਚਊ ਤੇ ਆਪਣਾ ਕਬਜ਼ਾ ਰਖਦੇ ਹਨ। ੨. ਸੰ. सुनासीर ਜਿਸ ਦੀ ਨਾਸੀਰ (ਅੱਗੇ ਜਾਣ ਵਾਲੀ ਫੌਜ) ਉੱਤਮ ਹੈ. ਇੰਦ੍ਰ. "ਦੇਵਰਾਜ. "ਸੁਨਾਸੀਰ ਲਖ ਸੂਨ ਨਿਸੰਕਾ। ਮਿਲ੍ਯੋ ਅਹਲ੍ਯਾ ਕੋ ਡਰ ਅੰਕਾ." (ਨਾਪ੍ਰ)