nan
ਪੰਧ (ਪਥ) ਜਾਣਵਾਲਾ. ਪਾਂਥ. ਰਾਹੀ. ਮੁਸਾਫਿਰ। ੨. ਭਾਵ- ਜੀਵਾਤਮਾ, ਜੋ ਚੌਰਾਸੀ ਦੇ ਚਕ੍ਰ ਵਿੱਚ ਫਿਰਦਾ ਹੈ. "ਇਸੁ ਪੰਧਾਣੂ ਘਰ ਘਣੇ." (ਵਾਰ ਮਾਰੂ ੨. ਮਃ ੫)
ਰਾਹੀ, ਪਾਂਥ. ਪੰਧ ਜਾਣ ਵਾਲਾ। ੨. ਰਾਹ. ਮਾਰਗ. ਸੜਕ. "ਕਥੜੀਆ ਸੰਤਾਹ, ਤੇ ਸੁਖਾਊ ਪੰਧੀਆ." (ਵਾਰ ਮਾਰੂ ੨. ਮਃ ੫)
ਦੇਖੋ, ਭੰਦੇਰ.
ਪੰਧ (ਮਾਰਗ) ਜਾਣ ਵਾਲਾ, ਰਾਹੀ। ੨. ਭਾਵ- ਜੀਵਾਤਮਾ.
ਸੰ. पन्न. ਵਿ- ਡਿਗਿਆ ਹੋਇਆ। ੨. ਸੰਗ੍ਯਾ- ਨੀਵਾਂ ਮੂੰਹ ਕਰਕੇ ਚਲਣਾ.
पन्नग. ਪੱਨ- ਗ. ਜੋ ਮੂੰਹ ਡੇਗਕੇ ਚਲਦਾ ਹੈ. ਜੋ ਪੈਰਾਂ ਨਾਲ ਨਹੀਂ ਚਲਦਾ. ਸੱਪ. ਸਾਂਪ. "ਬਾਰਕ ਮਰ੍ਯੋ ਤ ਪੰਨਗ ਖਾਯਾ." (ਨਾਪ੍ਰ)
ਪੰਨਗ (ਸੱਪ) ਦਾ ਵੈਰੀ, ਗਰੁੜ। ੨. ਲਮਢੀਂਗ। ੩. ਨਿਉਲਾ। ੪. ਝਾਹਾ। ੫. ਮੋਰ.
ਪੰਨਗ (ਸੱਪ) ਦੀ ਮਦੀਨ. ਸੱਪਣ. ਸਾਂਪਨੀ। ੨. ਨਾਗਕਨ੍ਯਾ.
ਸੰਗ੍ਯਾ- ਪਤ੍ਰ. ਵਰਕ। ੨. ਵਹੀ ਦਾ ਪਤਾ। ੩. ਫ਼ਿਰੋਜ਼ੇ ਦੀ ਜਾਤਿ ਦਾ ਇੱਕ ਰਤਨ Emeralz. "ਰਾਜਤ ਬੀਚ ਪੰਨਾ ਨਗ ਖਾਨਨ." (ਕ੍ਰਿਸਨਾਵ) ੪. ਜੁੱਤੀ ਦਾ ਪੰਜਾ. ਪੱਬ ਦਾ ਉੱਪਰਲਾ ਭਾਗ। ੫. ਸੇਂਟ੍ਰਲ ਇੰਡੀਆ ਵਿੱਚ ਬੁੰਦੇਲਾ ਰਾਜਪੂਤਾਂ ਦੀ ਇੱਕ ਰਿਆਸਤ। ੬. ਚਤੌੜਪਤਿ ਰਾਣਾ ਉਦਯ ਸਿੰਘ ਦੀ ਦਾਈ, ਜਿਸ ਨੇ ਬਾਲਕ ਉਦਯ ਸਿੰਘ ਦੀ ਜਾਨ ਬਚਾਉਣ ਵਾਸਤੇ ਆਪਣੇ ਬੱਚੇ ਦੀ ਜਾਨ ਦਿੱਤੀ ਸੀ.