Meanings of Punjabi words starting from ਮ

ਵਿ- ਮੰਡਲ (ਅਸਥਾਨ) ਵਾਲਾ. "ਗਾਵੈ ਗੁਣ ਧੋਮੁ ਅਚਲ ਮੰਡਲਵੈ." (ਸਵੈਯੇ ਮਃ ੧. ਕੇ)


ਗੋਲਾਕਾਰ. ਚਕ੍ਰਾਕਾਰ. "ਹੋਇ ਮੰਡਲਾਕਾਰ ਚਲਾਇ." (ਗੁਪ੍ਰਸੂ)


ਮੰਡਲ ਦਾ ਸ੍ਵਾਮੀ. ਦੇਖੋ, ਮੰਡਲੀਕ.


ਸੰਗ੍ਯਾ- ਟੋਲੀ. ਜਮਾਤ. "ਸੁਨਤ ਮੁਨਿ ਜਨਾ ਮਿਲਿ ਸੰਤਮੰਡਲੀ." (ਕਲਿ ਮਃ ੫) ੨. ਸੰ. मण्डलिन्. ਵਿ- ਕੁੰਡਲ ਵਾਲਾ। ੩. ਸੰਗ੍ਯਾ- ਸੱਪ। ੪. ਬਿੱਲਾ। ੫. ਵਟ. ਬਰੋਟਾ.


ਸੰ. ਮਾਂਡਲਿਕ. ਮੰਡਲਾਧੀਸ਼. ਦੇਸ਼ ਦਾ ਸ੍ਵਾਮੀ. ਜਿਸ ਦੀ ਹੁਕੂਮਤ ਵਿੱਚ ਚਾਰ ਸੌ ਯੋਜਨ ਦੇਸ਼ ਹੈ. "ਮੰਡਲੀਕ ਬੋਲ ਬੋਲਹਿ ਕਾਛੇ." (ਮਲਾ ਨਾਮਦੇਵ) ੨. ਬਾਰਾਂ ਰਾਜਿਆਂ ਦਾ ਸ੍ਵਾਮੀ. ਜਿਸ ਦੇ ਅਧੀਨ ਬਾਰਾਂ ਰਿਆਸਤਾਂ ਹਨ.


ਸੰਗ੍ਯਾ- ਪਤਲੀ ਅਤੇ ਚੌੜੀ ਚਪਾਤੀ. "ਗਿਆਨੁ ਗੁੜ, ਸਾਲਾਹ ਮੰਡੇ, ਭਉ ਮਾਸੁਅਹਾਰੁ." (ਵਾਰ ਬਿਹਾ ਸਃ ਮਰਦਾਨਾ) ੨. ਵਿ- ਮੰਡਿਤ. ਭੂਸਿਤ. ਸਜਿਆ. ਸ਼ੋਭਾ ਸਹਿਤ ਹੋਇਆ. "ਮਨਿ ਹਰਿਲਿਵ ਮੰਡਲ ਮੰਡਾ ਹੇ." (ਸੋਹਿਲਾ) ੩. ਭੋਗਿਆ. ਅਨੁਭਵ ਕੀਤਾ. "ਹਰਿਨਾਮੇ ਹੀ ਸੁਖ ਮੰਡਾ ਹੇ." (ਸੋਹਿਲਾ) ੪. ਸੰ. मण्डा. ਸੁਰਾ. ਸ਼ਰਾਬ. ਮਦਿਰਾ.