ਵਿ- ਸ਼ਹਿਰ ਦਾ ਭਲਾ ਆਦਮੀ। ੨. ਮਹਾਨ ਚਤੁਰ। ੩. ਭਾਵ- ਧਨ੍ਵੰਤਰਿ. "ਸੁਨਾਗਰ ਨਦੀਚੇ ਨਾਥੰ." (ਧਨਾ ਤ੍ਰਿਲੋਚਨ)
ਵਿ- ਸੁੰਦਰ ਹੈ ਨਾਭਿ (ਧੁੰਨੀ) ਜਿਸ ਦੀ। ੨. ਸੰਗ੍ਯਾ- ਸੁਦਰਸ਼ਨ ਚਕ੍ਰ। ੩. ਮੈਨਾਕ ਪਰਬਤ। ੪. ਗਰੁੜ ਦਾ ਇਕ ਪੁਤ੍ਰ.
ਰਿਆਸਤ ਪਟਿਆਲੇ ਵਿੱਚ ਇੱਕ ਪੁਰਾਣਾ ਸ਼ਹਿਰ ਹੈ. ਇਸ ਦੀ ਨਜਾਮਤ, ਤਸੀਲ ਅਤੇ ਥਾਣਾ ਖਾਸ ਸੁਨਾਮ ਹੈ. ਇਸ ਸ਼ਹਿਰ ਦੇ ਮਹੱਲਾ ਗੁਰੁਦ੍ਵਾਰਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਜਦੋਂ ਇੱਥੇ ਚਰਣ ਪਾਏ ਤਾਂ ਸ਼ਹਿਰੋਂ ਬਾਹਰ ਨਦੀ ਕਿਨਾਰੇ ਪਹਿਲਾਂ ਠਹਿਰੇ. ਇੱਥੋਂ ਦੇ ਲਾਹੜੇ ਖਤ੍ਰੀਆਂ ਨੇ ਗੁਰੂ ਜੀ ਦੀ ਸੇਵਾ ਕੀਤੀ ਅਤੇ ਆਪਣੇ ਘਰ ਵਿੱਚ ਗੁਰੂ ਜੀ ਨੂੰ ਲਿਆਏ, ਜਿੱਥੇ ਹੁਣ ਗੁਰੁਦ੍ਵਾਰਾ ਹੈ. ਬਾਹਰ ਦੇ ਗੁਰੁਅਸਥਾਨ ਦਾ ਅਜੇ ਪਤਾ ਨਹੀਂ. ਸੰਮਤ ੧੯੭੬ ਵਿੱਚ ਵਡਾ ਸੁੰਦਰ ਗੁਰੁਦ੍ਵਾਰਾ ਬਣਾਇਆ ਗਿਆ ਹੈ, ਜਿਸ ਦੀ ਬਹੁਤ ਸਾਰੀ ਸੇਵਾ ਕਪਤਾਨ ਰਾਮ ਸਿੰਘ ਜੀ ਨੇ ਕਰਾਈ ਹੈ. ਸੁਨਾਮ ਧੂਰੀ ਜਾਖਲ ਲੈਨ ਉੱਪਰ ਖਾਸ ਸਟੇਸ਼ਨ ਹੈ. ੨. ਵਿ- ਉੱਤਮ ਨਾਮ। ੩. ਯਸ਼. ਕੀਰਤਿ.
ਦੇਖੋ, ਸੁਨਿਆਰ। ੨. ਸੁ (ਸੁੰਦਰ) ਨਾਰ (ਗਰਦਨ). ਸੁਗ੍ਰੀਵ ਦਾ ਅਨੁਵਾਦ ਰੂਪ ਸ਼ਬਦ। ੩. ਸੰ. ਕੁੱਤੀ ਦਾ ਦੁੱਧ। ੪. ਸੱਪ ਦਾ ਆਂਡਾ.
nan
ਦੇਖੋ, ਸੁਨਿਆਰ। ੨. ਸੁੰਦਰ ਨਾਲਾ.
nan
ਵਿ- ਉੱਤਮ ਇਸਤ੍ਰੀ। ੨. ਸੂਨਾ ( ਹਿੰਸਾ) ਕਰਨ ਵਾਲੀ. ਕ਼ਾਤਿਲ. "ਕਟਾਰੀ ਸੁਨਾਰੀ." (ਰਾਮਾਵ)
ਸੰਗ੍ਯਾ- ਖਬਰ. ਸੁਧ। ੨. ਖਾਸ ਕਰਕੇ ਮਰੇ ਹੋਏ ਸੰਬੰਧੀ ਦੀ ਸ਼ੋਕ ਭਰੀ ਖ਼ਬਰ. "ਜਹਿਂ ਕਹਿਂ ਜਾਤ ਸੁਨਾਵਨੀ ਪੀਟਹਿਂ ਮਿਲ ਨਾਰੀ." (ਗੁਪ੍ਰਸੂ)
ਸ਼ੂਨ੍ਯ. ਉਜਾੜ. "ਤੂਹੀ ਗਾਉ ਤੂਹੀ ਸੁਨਿ." (ਗਉ ਮਃ ੫) ਗ੍ਰਾਮ ਅਤੇ ਜੰਗਲ। ੨. ਸੁਣਕੇ. "ਸੁਨਿ ਸੁਨਿ ਨਾਮੁ ਤੁਹਾਰੋ ਜੀਓ." (ਨਟ ਮਃ ੫) ੩. ਦੇਖੋ, ਸ਼ੁਨੀ.
ਸੰ. ਸੁਵਰ੍ਣਕਾਰ. ਸੰਗ੍ਯਾ- ਸੋਨੇ ਦਾ ਸਾਮਾਨ ਬਣਾਉਣ ਵਾਲਾ. ਸੁਨਾਰ.