Meanings of Punjabi words starting from ਪ

ਦੇਖੋ, ਪੰਨ੍ਯਾ.; ਪੰਨਗਕਨ੍ਯਾ. ਨਾਗਕਨ੍ਯਾ. "ਕਹੂ ਸ੍ਰਿਸ੍ਟਿ ਕੀ ਪ੍ਰਿਸ੍ਟਿ ਕੀ ਰਿਸ੍ਟਿ ਪੰਨ੍ਯਾ" (ਅਕਾਲ) ਪ੍ਰਿਥਿਵੀ ਦੀ ਪ੍ਰਿਸ੍ਟਿ (ਪਾਤਾਲ) ਦੀ ਉੱਤਮ ਨਾਗਕਨ੍ਯਾ.


ਇੱਕ ਜੱਟ ਜਾਤਿ, ਜੋ ਰਾਜਪੂਤਾਂ ਵਿੱਚੋਂ ਹੈ. ਦੇਖੋ, ਪੱਨੂ. ਭਾਈ ਲਾਲਾ, ਜੋ ਭਾਈ ਬਾਲੇ ਨਾਲ ਮਿਲਕੇ ਤਲਵੰਡੀ ਤੋਂ ਜਨਮਪਤ੍ਰੀ ਲੈਣ ਬਾਬਾ ਕਾਲੂ ਜੀ ਪਾਸ ਗਿਆ ਸੀ, ਇਸੇ ਗੋਤ੍ਰ ਦਾ ਸੀ.


ਕ੍ਰਿ ਹਿਸਾਬ ਵਿੱਚ ਦਰਜ ਕਰਨਾ. ਰਜਿਸਟਰ ਪੁਰ ਚੜ੍ਹਾਣਾ. "ਤਿਨ੍ਹ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ." (ਵਾਰ ਬਿਲਾ ਮਃ ੩) "ਮੇਲਿਅਨੁ ਸਤਗੁਰਿ ਪੰਨੈ ਪਾਇ." (ਸ੍ਰੀ ਮਃ ੩)


ਇੱਕ ਨਦੀ, ਜੋ ਰਿਸ਼੍ਯਮੂਕ ਪਹਾੜ ਤੋਂ ਨਿਕਲਕੇ ਤੁੰਗਭਦ੍ਰਾ ਵਿੱਚ ਡਿੱਗਦੀ ਹੈ.


ਪੰਪਾ ਨਦੀ ਦੇ ਕਿਨਾਰੇ ਦੀ ਇੱਕ ਝੀਲ, ਜਿਸ ਦੇ ਕੰਢੇ ਕੁਟੀ ਬਣਾਕੇ ਰਾਮਚੰਦ੍ਰ ਜੀ ਦੀ ਉਪਾਸਨਾ ਕਰਨ ਵਾਲੀ ਸ਼ਵਰੀ (ਭੀਲਣੀ) ਰਿਹਾ ਕਰਦੀ ਸੀ। ੨. ਦੇਖੋ, ਪੰਚਾਪਸਰ.


ਰਾਜਾ ਭੀਮਚੰਦ ਕਹਲੂਰੀ ਦਾ ਪ੍ਰਰੋਹਿਤ ਪਰਮਾਨੰਦ, ਜੋ ਵਕਾਲਤ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ ਰਾਜਾ ਵੱਲੋਂ ਆਨੰਦਪੁਰ ਆਇਆ ਕਰਦਾ ਸੀ. ਇਹ ਵਡਾ ਕਪਟੀ, ਝੂਠਾ ਅਤੇ ਸ੍ਵਾਰਥੀ ਸੀ. ਇਸ ਦਾ ਖ਼ਿਆਲ ਸੀ ਕਿ ਜੇ ਰਾਜਾ ਦਸ਼ਮੇਸ਼ ਦਾ ਸੇਵਕ ਹੋ ਗਿਆ ਤਦ ਪੁਰੋਹਿਤੀ ਜਾਂਦੀਰਹੂ. ਪਹਾੜੀ ਰਾਜਿਆਂ ਨਾਲ ਸਤਿਗੁਰੂ ਦੇ ਜੰਗਾਂ ਦਾ ਇਹੀ ਪਰਮਾਨੰਦ ਕਾਰਣ ਸੀ. ਸਿੱਖਾਂ ਨੇ ਇਸ ਦਾ ਨਾਮ ਅਨਾਦਰ ਬੋਧਕ "ਪੰਮਾ" ਰੱਖ ਲਿਆ. ਇਸੇ ਤੋਂ ਖਾਲਸੇ ਨੇ ਬ੍ਰਾਹਮਣ ਮਾਤ੍ਰ ਨੂੰ ਪੰਮਾ ਆਖਣਾ ਆਰੰਭ ਦਿੱਤਾ ਹੈ. ੨. ਪਾਮਰ.


ਪੁਰੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਯੋਧਾ ਸਿੱਖ ਸੀ. ਦੇਖੋ, ਪੁਰੀ ੯.