ਸੰਗ੍ਯਾ- ਮੰਡਲ- ਵਾਸ. ਮੰਡਲਾਕਾਰ ਵਸਤ੍ਰ. ਸਿਰ ਨੂੰ ਲਪੇਟਿਆ ਵਡਾ ਸਾਫਾ. ਪੱਗੜ। ੨. ਮੁੰਡ (ਸਿਰ) ਦੇ ਆਸ਼੍ਰਿਤ ਵਸਤ੍ਰ.
nan
ਇੱਕ ਰਾਜਪੂਤ ਜਾਤਿ. ਮੰਡੀ ਰਿਆਸਤ ਦੇ ਰਾਜੇ ਇਸੇ ਗੋਤ੍ਰ ਦੇ ਹਨ.
ਦੇਖੋ, ਮੰਡੀ. ਦੇਖੋ, ਮਹਾਦੇਵੀ.
ਸੰ. मण्डित. . ਵਿ- ਭੂਸਿਤ. ਸਜਿਆ ਹੋਇਆ. "ਖਟੁ ਕਰਮ ਸਹਿਤ ਸਿਉ ਮੰਡਿਤ." (ਰਾਮ ਅਃ ਮਃ ੧) ਸ਼ਿਵਮੰਡਿਤ. ਸ਼ਿਵ ਦੇ ਚਿੰਨ੍ਹ ਭਸਮ ਰੁਦ੍ਰਾਕ੍ਸ਼੍ ਆਦਿ ਨਾਲ ਸ਼ਰੀਰ ਨੂੰ ਸਜਾਏ ਹੋਏ ਹੈ.
ਮੰਡਿਆਲ ਰਾਜਪੂਤਾਂ ਦੀ ਰਾਜਧਾਨੀ, ਜੋ ਕਾਂਗੜੇ ਪਹਾੜ ਦੀ ਪ੍ਰਸਿੱਧ ਰਿਆਸਤ ਹੈ, ਇਸ ਦਾ ਪ੍ਰਧਾਨ ਨਗਰ "ਮੰਡੀ" ਦਰਿਆ ਬਿਆਸ ਦੇ ਕਿਨਾਰੇ ਅਜਬਰਸੇਨ ਨੇ ਸਨ ੧੫੨੭ ਵਿੱਚ ਵਸਾਇਆ ਸੀ. ਮੰਡੀ ਪਠਾਨਕੋਟ ਤੋਂ ੧੩੧ ਅਤੇ ਸ਼ਿਮਲੇ ਤੋਂ ੮੮ ਮੀਲ ਹੈ. ਇਸ ਦੀ ਉਚਿਆਈ ਸਮੁੰਦਰ ਤੋਂ ੨੦੦੦ ਫੁਟ ਹੈ. ਰਿਆਸਤ ਮੰਡੀ ਦਾ ਰਕਬਾ ੧੨੦੦ ਵਰਗ ਮੀਲ ਅਤੇ ਆਬਾਦੀ ੧੮੫, ੦੪੮ ਹੈ. ਮੰਡੀ ਦਾ ਨੰਬਰ ਪੰਜਾਬ ਵਿੱਚ ਛੇਵਾਂ¹ ਹੈ. ੧. ਨਵੰਬਰ ਸਨ ੧੯੨੧ ਤੋਂ ਇਸ ਦਾ ਗਵਰਨਮੇਂਟ ਨਾਲ ਨੀਤਿ ਸੰਬੰਧ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਾਹਿਬ ਦਾ ਨਾਮ ਜੋਗੇਂਦ੍ਰਸੇਨ ਹੈ, ਜਿਨ੍ਹਾਂ ਦਾ ਜਨਮ ੧੯. ਅਗਸਤ ਸਨ ੧੯੦੪ ਨੂੰ ਹੋਇਆ ਹੈ. ਫਰਵਰੀ ੧੯੨੩ ਵਿੱਚ ਰਾਜਾ ਸਾਹਿਬ ਦੀ ਸ਼ਾਦੀ ਮਹਾਰਾਜਾ ਜਗਤਜੀਤ ਸਿੰਘ ਜੀ ਕਪੂਰਥਲਾ ਦੀ ਸੁਪੁਤ੍ਰੀ ਬੀਬੀ ਅਮ੍ਰਿਤਕੌਰ ਨਾਲ ਵਡੀ ਧੂਮਧਾਮ ਨਾਲ ਹੋਈ.#ਇਸ ਰਿਆਸਤ ਦਾ ਰਾਜਾ ਸਿੱਧਸੇਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਦਾ ਪ੍ਰੇਮਭਾਵ ਰਖਦਾ ਰਿਹਾ ਅਰ ਗੁਰੂ ਸਾਹਿਬ ਨੂੰ ਰਿਆਸਤ ਵਿੱਚ ਬੁਲਾਕੇ ਸੇਵਾ ਕੀਤੀ. ਇੱਕ ਗੁਰਦ੍ਵਾਰਾ ਵਿਪਾਸ਼ਾ ਦੇ ਕਿਨਾਰੇ, ਦੂਜਾ ਰਾਜਮਹਿਲ ਵਿੱਚ ਹੈ. ਦੇਖੋ, ਸਿੱਧਸੇਨ ਅਤੇ ਪਾਡਲ ਸਾਹਿਬ। ੨. ਬਹੁਤ ਕਲੀਆਂ ਦਾ ਘੇਰਦਾਰ ਅੰਗਾ। ੩. ਫਲ ਅੰਨ ਸਬਜ਼ੀ ਪਸ਼ੂ ਆਦਿ ਦੇ ਵਿਕਣ ਦਾ ਬਾਜ਼ਾਰ.
ਦੇਖੋ, ਮੰਡ ਧਾ। ੨. ਆਨੰਦ ਅਨੁਭਵ ਕਰਨ ਦੀ ਕ੍ਰਿਯਾ. "ਸੁਖ ਨਾਨਕ ਮਨ ਮਹਿ ਮੰਡੁ." (ਸ਼੍ਰੀ ਮਃ ੫) ੩. ਸੰ. मणहु. ਇੱਕ ਵੈਦਿਕ ਰਿਖੀ.
ਚੀਣੇ ਜੇਹਾ ਇੱਕ ਅੰਨ, ਜੋ ਸਾਂਉਣੀ ਦੀ ਫਸਲ ਵਿੱਚ ਹੁੰਦਾ ਹੈ। ੨. ਮੰਡਪ ਦੀ ਥਾਂ ਭੀ ਮੰਡੂਆ ਸ਼ਬਦ ਵਰਤਿਆ ਜਾਂਦਾ ਹੈ.
nan