nan
ਵਿ- ਸ਼੍ਰਵਣ ਕਰਨ ਵਾਲਾ. ਸੁਣਨ ਵਾਲਾ। ੨. ਸੁ- ਨਿਤ੍ਯ। ੩. ਸੁ ਨਿਯਤ. ਮਨ ਇੰਦ੍ਰੀਆਂ ਦੇ ਰੋਕਣ ਵਾਲਾ. "ਸੁਨਿੰਤ ਹੈ." (ਜਾਪੁ)
ਵਿ- ਸ਼੍ਰਵਣ ਕਰਨ ਵਾਲਾ. "ਰੰਗ ਰਾਗ ਕੇ ਸੁਨਿੰਦਾ." (ਗ੍ਯਾਨ) ੨. ਨਿੰਦਾ ਦੇ ਬਹਾਨੇ ਕੀਤੀ ਉਸਤਤਿ. ਦੇਖੋ, ਵ੍ਯਾਜ ਸ੍ਤੁਤਿ.
ਦੇਖੋ, ਸੁੰਨੀ.
ਸੰਗ੍ਯਾ- ਕੰਨ. ਜਿਨ੍ਹਾਂ ਨਾਲ ਸੁਣੀਦਾ ਹੈ. ਦੇਖੋ, ਸੁਣੀਅਰ। ੨. ਮਾਲਵੇ ਵਿੱਚ ਵਿਚਰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੈਤੋ ਤੋਂ ਚੱਲਕੇ ਸੁਨੀਅਰ ਪਿੰਡ ਵਿਰਾਜੇ ਹਨ. "ਸੁਨੀਅਰ ਗ੍ਰਾਮ ਬਿਲੋਕ ਸਥਾਨ। ਉਤਰੇ ਹ੍ਯ ਤੇ ਤਹਿਂ ਗੁਨਖਾਨ." (ਗੁਪ੍ਰਸੂ)
ਸ਼੍ਰਵਨ ਕੀਤਾ। ੨. ਸੁਣਨ ਯੋਗ੍ਯ.
ਵਿ- ਉੱਤਮ ਨੀਤਿ। ੨. ਧ੍ਰੁਵ ਦੀ ਮਾਤਾ ਅਤੇ ਉੱਤਾਨਪਾਦ ਦੀ ਵਹੁਟੀ.
nan
ਵਿ- ਸੁੰਦਰ ਨੀਲ ਵਰਣ. "ਕਿ ਅਨੀਲਹਿ, ਕਿ ਸੁਨੀਲਹਿ." (ਗ੍ਯਾਨ)