Meanings of Punjabi words starting from ਕ

ਦੇਖੋ, ਕੰਠਾਭਰਣ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਤਿੰਨ ਭਗਣ, ਦੋ ਗੁਰੁ. , , , .#ਉਦਾਹਰਣ-#"ਭਰ੍‍ਤਕੁਮਾਰ ਨ ਔਹਠ ਕੀਜੈ,#ਜਾਹ ਘਰੈਂ ਨ ਹਮੈ ਦੁਖ ਦੀਜੈ,#ਰਾਜ ਕਹ੍ਯੋ ਜੁ ਹਮੈ ਹਮ ਮਾਨੀ,#ਤ੍ਰ੍ਯੋਦਸ਼ ਬਰ੍‍ਖ ਬਸੈਂ ਬਨਧਾਨੀ." (ਰਾਮਾਵ)


ਕੰਠ ਵਿੱਚ. "ਨਾਮਨਿਧਾਨੁ ਕੰਠਿ ਉਰਿ ਧਾਰਿਆ." (ਵਾਰ ਬਿਲਾ ਮਃ ੪) ੨. ਕੰਠ (ਗਲ) ਸਾਥ. ਛਾਤੀ ਨਾਲ. "ਹਰਿ ਰਾਖੈ ਕੰਠਿ ਜਨ ਧਾਰੇ." (ਰਾਮ ਮਃ ੪) ਕਰਤਾਰ ਆਪਣੇ ਦਾਸ ਨੂੰ ਗਲ ਲਾਕੇ ਰੱਖਦਾ ਹੈ। ੩. ਕੰਢੇ. ਕਿਨਾਰੇ.


ਸੰਗ੍ਯਾ- ਹਾਰ। ੨. ਸੁਵਰਣ ਦਾ ਜੜਾਊ ਗਹਿਣਾ, ਜੋ ਗਲ ਪਹਿਰੀਦਾ ਹੈ, ਜਿਸ ਦੀ ਫੁੱਲ ਆਕਾਰ ਦੀ ਜੁਗਨੀ ਛਾਤੀ ਪੁਰ ਲਟਕਦੀ ਹੈ. "ਸਗਲ ਆਭਰਣ ਸੋਭਾ ਕੰਠਿਫੂਲ." (ਆਸਾ ਮਃ ੫)


ਕੰਠ (ਗਰਦਨ) ਵਿੱਚ ਪਹਿਨੀ ਹੋਈ ਧਾਤੁ ਅਥਵਾ ਕਾਠ ਦੇ ਮਣਕਿਆਂ ਦੀ ਮਾਲਾ. "ਕੰਠੀ ਕੰਠ ਕਾਠ ਕੀ ਡਾਰੀ." (ਵਿਚਿਤ੍ਰ)


ਸੰ. ਸੰਗ੍ਯਾ- ਸ਼ੇਰ. ਸਿੰਹ, ਜਿਸ ਦੇ ਕੰਠ ਤੋਂ ਵਡਾ ਰਵ (ਸ਼ਬਦ ) ਹੋਵੇ.


ਸੰਗ੍ਯਾ- ਪਿੱਠ. ਪ੍ਰਿਸ੍ਟਿ. "ਗੁਰਿ ਥਾਪੀ ਦਿਤੀ ਕੰਡ ਜੀਉ." (ਸ੍ਰੀ ਮਃ ੫. ਪੈਪਾਇ) ੨. ਛੋਲੇ ਆਦਿਕ ਬੂਟਿਆਂ ਪੁਰ ਅਤੀ ਸੂਖਮ ਖਾਰੀ ਰਾਜ, ਜੋ ਸ਼ਰੀਰ ਨੂੰ ਛੁਹਕੇ ਚੁਭਦੀ ਹੈ.


ਸੰਗ੍ਯਾ- ਪਿੱਠ. ਪ੍ਰਿਸ੍ਟਿ. "ਗੁਰਿ ਥਾਪੀ ਦਿਤੀ ਕੰਡ ਜੀਉ." (ਸ੍ਰੀ ਮਃ ੫. ਪੈਪਾਇ) ੨. ਛੋਲੇ ਆਦਿਕ ਬੂਟਿਆਂ ਪੁਰ ਅਤੀ ਸੂਖਮ ਖਾਰੀ ਰਾਜ, ਜੋ ਸ਼ਰੀਰ ਨੂੰ ਛੁਹਕੇ ਚੁਭਦੀ ਹੈ.


ਕ੍ਰਿ- ਕੁੱਟਕੇ ਬੂਟਿਆਂ ਦੇ ਕੰਡੇ ਝਾੜ ਦੇਣੇ। ੨. ਅਭਿਮਾਨੀ ਨੂੰ ਤਾੜਨ ਕਰਕੇ ਉਸ ਦਾ ਹੌਮੈਕੰਡਾ ਕੱਢ ਦੇਣਾ.