Meanings of Punjabi words starting from ਬ

ਸੰ. ਬਭ੍ਰਰੇਣੁ. ਲਾਲਾ ਰੰਗ ਦੀ ਗਰਦ. "ਉਡੀ ਬੰਬਰੈਣੰ। ਛੋਹੀ ਸੀਸ ਗੈਣੰ।।" (ਕਲਕੀ)


ਸੰਗ੍ਯਾ- ਰੇਸ਼ਮ ਆਦਿ ਦਾ ਗੁੱਫਾ, ਜੋ ਕਿਸੇ ਵਸਤੁ ਦੇ ਕਿਨਾਰੇ ਜਾਂ ਸਿਰ ਪੁਰ ਲੱਗਾ ਹੋਵੇ। ੨. ਝਾਲਰ.


ਵਿ- ਰੇਸ਼ਮ ਜ਼ਰੀ ਆਦਿ ਦੇ ਫੁੰਮਣਾ ਵਾਲਾ. "ਬਰਛੀ ਬੰਬਲਿਆਲੀ." (ਚੰਡੀ ੩) "ਕਰ ਮਹਿ ਤੋਮਰ ਬੰਬਲਿਆਲਾ."(ਗੁਪ੍ਰਸੂ) "ਕਿ ਬੰਬਾਲ ਨੇਜੇ." (ਪਾਰਸਾਵ) ਦੇਖੋ, ਸਸਤ੍ਰ.


ਬਾਂਬੀ. ਦੇਖੋ, ਬਰਮੀ ੪.


ਸੰਗ੍ਯਾ- ਅੰਬੁ (ਜਲ) ਦੀ ਈਹਾ (ਇੱਛਾ) ਕਰਨ ਵਾਲਾ. ਪਪੀਹਾ. ਚਾਤਕ। ੨. ਭਾਵ- ਜਿਗ੍ਯਾਸੂ। ੩. ਰਾਜ ਪਟਿਆਲੇ ਵਿੱਚ ਕਾਲਝਰਾਣੀ ਤੋਂ ਦੋ ਕੋਹ ਉੱਤਰ ਪੱਛਮ ਇੱਕ ਪਿੰਡ. ਗੁਰੂ ਗੋਬਿੰਦ ਸਿੰਘ ਸਾਹਿਬ ਮਾਲਵੇ ਵਿਚਰਦੇ ਹੋਏ ਇੱਥੇ ਵਿਰਾਜੇ ਹਨ.