Meanings of Punjabi words starting from ਸ

ਸੰਗ੍ਯਾ- ਸਨੇਹ ਭਰਿਆ ਸੰਦੇਸਾ. ਪੈਗਾਮ.


ਵਿ- ਸ਼੍ਰਵਣ ਕਰੈਯਾ. ਸੁਣਨ ਵਾਲਾ। ੨. ਸੰਗ੍ਯਾ- ਸੁਵਰਣਮੁਦ੍ਰਾ. ਅਸ਼ਰਫੀ. "ਕੌਡਾ ਪੈਸਾ ਰੁਪਯੈ ਸੁਨੈਯਾ ਕੋ ਬਨਜ ਕਰੈ." (ਭਾਗੁ ਕ)


ਸੰ. ਸੰਗ੍ਯਾ- ਬਲਭਦ੍ਰ ਦਾ ਮੂਸਲ। ੨. ਵਿ- ਉੱਤਮ ਪੁਤ੍ਰ। ੩. ਆਨੰਦ ਦਾਇਕ.


ਸੰ. ਸ਼੍ਵਪਚ. ਸੰਗ੍ਯਾ- ਚੰਡਾਲ. ਜੇ ਸ਼੍ਵ (ਕੁੱਤੇ) ਨੂੰ ਰਿੰਨ੍ਹ ਲਵੇ. ਕੁੱਤੇ ਦਾ ਮਾਸ ਖਾ ਜਾਣ ਵਾਲਾ ਨੀਚ.#"ਸੁਪਚ ਤੁਲਿ ਸ ਮਾਨਿ." (ਕੇਦਾ ਰਵਿਦਾਸ) ੨. ਸਿਮ੍ਰਿਤੀਆਂ ਅਨੁਸਾਰ ਚੰਡਾਲ ਦੇ ਵੀਰ੍ਯ ਤੋਂ ਵੈਸ਼੍ਯ ਕੰਨ੍ਯਾ ਵਿੱਚੋਂ ਉਪਜੀ ਸੰਤਾਨ.


ਸ਼੍ਵ ਪਚਨਹਾਰੋ. ਕੁੱਤਾ ਰਿੰਨ੍ਹਣ ਵਾਲਾ. ਚੰਡਾਲ. ਨੀਚ. "ਬਾਲਮੀਕ ਸੁਪਚਾਰੋ ਤਰਿਓ." (ਮਾਰੂ ਮਃ ੫) ਦੇਖੋ, ਬਾਲਮੀਕਿ ੨.


ਸੁੰਦਰ ਹੈਨ ਜਿਸ ਦੇ ਪਕ੍ਸ਼੍‍ (ਪੰਖ). ੨. ਦੇਖੋ, ਸਪੱਛ.


ਸੰ. ਸੁਪ੍ਤ. ਵਿ- ਸੁੱਤਾ ਹੋਇਆ. "ਸੁਖ ਸੋਂ ਸੁਪਤ ਸਿੰਘ ਛੇਰ੍ਯੋ ਤੈਂ ਕਰਾਲ ਕੋ." (ਗੁਪ੍ਰਸੂ) ੨. ਦੇਖੋ, ਸੁਪਤਿ.; ਦੇਖੋ, ਸੁਪਤ.


ਸੰ. ਸੁਪਤਨੀ. ਵਿ- ਉੱਤਮ ਵਹੁਟੀ. ਸ਼੍ਰੇਸ੍ਠ ਭਾਰਯਾ. ਦੇਖੋ, ਪਤਨੀ.


ਵਿ- ਸੁੰਦਰ ਪੱਤਿਆਂ ਵਾਲਾ.


ਵਿ- ਅੱਛੀ ਪਤ ਵਾਲਾ. ਸੁਪ੍ਰਤਿਸ਼੍ਠਿਤ. ਭਲਾਮਾਣਸ.