Meanings of Punjabi words starting from ਇ

ਸੰ. इम्भ्. ਧਾ- ਇਕੱਠਾ ਕਰਨਾ. ਬਟੋਰਨਾ.


ਦੇਖੋ, ਇਭੀ.


ਸੰ. इव्. ਧਾ- ਤ੍ਰਿਪਤ ਹੋਣਾ. ਵ੍ਯਾਪਨਾ. ਪ੍ਰਸੰਨ ਕਰਨਾ। ੨. ਕ੍ਰਿ. ਵਿ- ਏਵੰ. ਇਸ ਤਰਾਂ. ਇਸ ਪ੍ਰਕਾਰ. ਐਸੇ. ਇਉਂ. "ਜੋ ਇਵ ਬੂਝੈ ਸੁ ਸਹਜਿ ਸਮਾਣਾ." (ਪ੍ਰਭਾ ਕਬੀਰ) ੩. ਅਬ. ਹੁਣ. "ਇਵ ਛੂਟੈ ਫਿਰਿ ਫਾਸ ਨ ਪਾਇ." (ਓਅੰਕਾਰ) ੪. ਸੰ. इव. ਵ੍ਯ- ਤੁੱਲ. ਬਰੋਬਰ। ੫. ਜ਼ਰੂਰ. ਨਿਸ਼ਚਯ। ੬. ਮਾਨੋ ਗੋਯਾ.