Meanings of Punjabi words starting from ਦ

ਫ਼ਾ. [دمیِدن] ਕ੍ਰਿ- ਕ੍ਰੋਧ ਨਾਲ ਭੜਕ ਉਠਣਾ। ੨. ਉਗਣਾ. ਅੰਕੁਰਿਤ ਹੋਣਾ। ੩. ਚੜ੍ਹਨਾ. ਉਦਯ ਹੋਣਾ। ੪. ਫੂਕ ਮਾਰਨਾ.


ਸਾਹ. ਸ੍ਵਾਸ. ਦੇਖੋ, ਦਮ ੬. "ਇਕੁ ਦਮੁ ਸਾਚਾ ਵੀਸਰੈ." (ਮਃ ੩. ਵਾਰ ਬਿਹਾ)


ਦੰਮਾਂ ਤੋਂ. ਦਾਮ ਸੇ. "ਫਕਰਦੇਸ ਕਿਉਂ ਮਿਲੈ ਦਮੈ ਤੈ?" (ਭਾਗੁ) ਫਕੀਰਾਂ ਦਾ ਦੇਸ (ਸਾਧੁ ਸਮਾਗਮ) ਮੁੱਲ ਕਿਵੇਂ ਮਿਲਦਾ ਹੈ?


ਦੇਖੋ, ਦਾਮੋਦਰ. "ਸੰਤ ਕ੍ਰਿਪਾਲ ਦਇਆਲ ਦਮੋਦਰ." (ਧਨਾ ਮਃ ੫)


ਦੇਖੋ, ਦਾਮੋਦਰੀ ਮਾਤਾ. "ਰੂਪ ਦਮੋਦਰਿ ਕੋ ਜਿਮਿ ਸੁੰਦਰ, ਤ੍ਯੋਂ ਹਰਿਗੋਬਿੰਦ ਰੂਪ ਵਿਸਾਲਾ." (ਗੁਪ੍ਰਸੂ) "ਪਿਖ ਦਮੋਦਰੀ ਹਨਐ ਬਲਿਹਾਰੀ। ਪਾਲਤ ਪੁਤ੍ਰ ਪ੍ਰੀਤਿ ਉਰਧਾਰੀ. ." (ਗੁਪ੍ਰਸੂ)


ਦੇਖੋ, ਦਮਕ। ੨. ਨਗਾਰੇ ਦੀ ਧੁਨਿ. ਧਮਕ. "ਦਮਾਮੰ ਦਮੰਕੇ." (ਮੱਛਾਵ)