Meanings of Punjabi words starting from ਫ

ਕ੍ਰਿ- ਪਾਸ਼ (ਫੰਧੇ) ਵਿੱਚ ਫਸਾਉਣਾ.


ਸੰਗ੍ਯਾ- ਫਰੂਆ. ਫਾਹੁੜਾ, ਜੋ ਗੋਬਰ ਭਸਮ ਆਦਿ ਇਕੱਠੀ ਕਰਨ ਅਤੇ ਕਿਆਰੇ ਹਮ ਵਾਰ ਕਰਨ ਵਿੱਚ ਸਹਾਇਤਾ ਦਿੰਦਾ ਹੈ. ਛੋਟਾ ਫਾਹੁੜਾ (ਫਾਹੁੜੀ) ਫਕੀਰ ਧੂੰਈ ਦੀ ਭਸਮ ਸੰਬਰਣ ਲਈ ਪਾਸ ਰਖਦੇ ਹਨ. "ਦਇਆ ਫਾਹੁਰੀ ਕਾਇਆ ਕਰਿ ਧੁਈ." (ਆਸਾ ਕਬੀਰ)


ਵਿ- ਫਾਹੁਣ ਵਾਲਾ. ਪਾਸ਼ ਵਿੱਚ ਫਸਾਉਣ ਵਾਲਾ.


ਤੁ. [فاق] ਫ਼ਾਕ਼. ਸੰਗ੍ਯਾ- ਤੀਰ ਦੀ ਮੁਖੀ। ੨. ਤਿੱਖਾ ਦੰਦਾ। ੩. ਕੁੰਡੀ.


ਅ਼. [فاقہ] ਫ਼ਾਕ਼ਹ. ਸੰਗ੍ਯਾ- ਉਪਵਾਸ. ਅਹਾਰ ਬਿਨਾ ਰਹਿਣਾ.