Meanings of Punjabi words starting from ਭ

ਦੇਖੋ, ਭ੍ਰਮਭਉ.


ਭ੍ਰਮਣ ਅਤੇ ਭ੍ਰਾਂਤਿ (ਮਿਥ੍ਯਾਗ੍ਯਾਨ). ਦੇਖੋ, ਭਰਾਤਿ.


ਕ੍ਰਿ- ਭ੍ਰਮਣ ਕਰਾਉਣਾ. ਫੇਰਨਾ. ਘੁਮਾਉਣਾ। ੨. ਚਿੱਤ ਵਿੱਚ ਭ੍ਰਮ ਪੈਦਾ ਕਰਨਾ. ਭੁਲਾਉਣਾ. ਧੋਖਾ ਦੇਣਾ। ੩. ਲੋਭਾਉਣਾ.


ਭ੍ਰਮਦਾ ਹੈ. ਦੇਖੋ, ਭਰਮ। ੨. ਸੰਗ੍ਯਾ- ਭੁਲੇਖਾ. "ਬਿਨਸਿਜਾਇ ਭਰਮਾਈ." (ਧਨਾ ਮਃ ੫)


ਭ੍ਰਮਣ ਕਰਾਈਏ.


ਭਮਤਿ. ਭ੍ਰਮਦਾ ਹੈ। ੨. ਭ੍ਰਮਾਤ. ਭ੍ਰਮ ਸੇ. ਭੁਲੇਖੇ ਤੋਂ.


ਭ੍ਰਮਣਾਤ. ਭ੍ਰਮਣ ਕਰਨ ਤੋਂ. ਤੀਰਥਾਦਿਕਾਂ ਤੇ ਵਿਚਰਨ ਤੋਂ. "ਭਰਮਾਤਿ ਭਰਮੁ ਨ ਚੂਕਈ." (ਗੂਜ ਅਃ ਮਃ ੧) ੨. ਦੇਖੋ, ਭਰਮਾਤ ੨.