Meanings of Punjabi words starting from ਮ

ਸਿੰਧੀ. ਮਹਿੰਜੋ. ਵਿ- ਮੇਰਾ. ਮੇਰੀ. "ਏਹੁ ਮਹਿੰਜਾ ਆਸਰਾ." (ਸੂਹੀ ਅਃ ਮਃ ੫) "ਨੈਣ ਮਹਿੰਜੇ ਤਰਸਦੇ." (ਮਃ ੫. ਵਾਰ ਮਾਰੂ ੨) "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ)


ਦੇਖੋ, ਮਹਦੀ। ੨. ਸੰ. मेन्धी. ਮੇਂਧੀ. ਅ਼. [حِنا] ਹ਼ਿਨਾ Lawsonia Inermis ਇੱਕ ਪ੍ਰਕਾਰ ਦਾ ਪੌਧਾ, ਜਿਸ ਦੇ ਮੋਤੀਆ ਰੰਗੇ ਸੁਗੰਧ ਵਾਲੇ ਫੁੱਲ ਹੁੰਦੇ ਹਨ, ਜਿਨ੍ਹਾਂ ਤੋਂ ਇਤਰ ਬਣਦਾ ਹੈ. ਮਹਿਦੀ ਦੇ ਪੱਤਿਆਂ ਵਿੱਚੋਂ ਲਾਲ ਰੰਗ ਨਿਕਲਦਾ ਹੈ, ਜੋ ਸਫੇਦ ਰੋਮਾਂ ਦੇ ਰੰਗਣ ਦੇ ਕੰਮ ਆਉਂਦਾ ਹੈ, ਅਤੇ ਇਸਤ੍ਰੀਆਂ ਇਸ ਦੀ ਪੱਤੀ ਨੂੰ ਪੀਸਕੇ ਹੱਥਾਂ ਪੈਰਾਂ ਪੁਰ ਲਾਕੇ ਤੁਚਾ ਨੂੰ ਲਾਲ ਕਰਦੀਆਂ ਹਨ.#"ਮਹਿਦੀ ਕਰਕੈ ਘਾਲਿਆ ਆਪਿ ਪੀਸਾਇ ਪੀਸਾਇ." (ਸ. ਕਬੀਰ) "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ, ਆਪੇ ਘੋਲਿ ਘੋਲਿ ਅੰਗਿ ਲਈਆ." (ਬਿਲਾ ਅਃ ਮਃ ੪)


ਦੇਖੋ, ਮਹੇਂਦ੍ਰ.


ਸੰ. महिमन्. ਸੰਗ੍ਯਾ- ਬਜੁਰਗੀ. ਵਡਿਆਈ. "ਸਾਧ ਕੀ ਮਹਿਮਾ ਵੇਦ ਨ ਜਾਨਹਿ." (ਸੁਖਮਨੀ) "ਅਗਮ ਅਗੰਮਾ ਕਵਨ ਮਹਿੰਮਾ?" (ਦੇਵ ਮਃ ੫) ੨. ਸ਼ਕਤਿ. ਸਾਮਰਥ੍ਯ। ੩. ਦੇਖੋ, ਮਹਮਾ। ੪. ਦੇਖੋ, ਲੱਖੀ ਜੰਗਲ ੨। ੫. ਖਹਿਰੇ ਗੋਤ ਦਾ ਜੱਟ, ਜੋ ਸ਼੍ਰੀ ਗੁਰੂ ਅੰਗਦਦੇਵ ਜੀ ਦਾ ਸਿੱਖ ਸੀ. ਜਨਮਸਾਖੀ ਅਨੁਸਾਰ ਇਹ ਸਤਿਗੁਰੂ ਨਾਨਕਦੇਵ ਦੀ ਜਨਮਪਤ੍ਰੀ ਦੀ ਨਕਲ ਕਰਨ ਲਈ ਸੁਲਤਾਨਪੁਰ ਤੋਂ ਪ਼ੈੜੇ ਮੋਖੇ ਨੂੰ ਬੁਲਾਕੇ ਲਿਆਇਆ ਸੀ.