Meanings of Punjabi words starting from ਸ

ਵਿ- ਉੱਤਮ ਪਤਿ. ਆਪਣੀ ਭਾਰਯਾ ਬਿਨਾ ਹੋਰ ਇਸਤ੍ਰੀਆਂ ਨੂੰ ਮਾਂ ਭੈਣ ਅਰ ਪੁਤ੍ਰੀ ਮੰਨਣ ਵਾਲਾ। ੨. ਸੰ. ਸ਼੍ਵਪਤਿ. ਸੰਗ੍ਯਾ- ਭੈਰਵ. ਭੈਰੋ. ਜੋ ਸ਼੍ਵ (ਕੁੱਤੇ) ਉੱਪਰ ਸਵਾਰ ਹੁੰਦਾ ਹੈ. "ਸੁਪਤਿ ਮੈ ਮਹੇਸ ਜੋਤ ਤੇਰੀਐ ਜਗਤ ਹੈ." (ਕ੍ਰਿਸਨਾਵ) ੩. ਸੰ. ਸੁਪ੍ਤਿ. ਸੰਗ੍ਯਾ- ਸੌਣਾ। ੪. ਨੀਂਦ.; ਦੇਖੋ, ਸੁਪਤਿ ੩. ਅਤੇ ੪.


ਵਿ- ਸੁਮਾਰਗ. ਚੰਗਾ ਰਾਹ। ੨. ਪੱਧਰ ਸੜਕ.


ਸੰ. ਸ੍ਵਪਨ. ਦੇਖੋ, ਸ੍ਵਪ ਧਾ. ਸੰਗ੍ਯਾ- ਨੀਂਦ. ਨ੍ਰਿਦਾ। ੨. ਸੌਣਾ. "ਜਾਗਨ ਤੇ ਸੁਪਨਾ ਭਲਾ." (ਬਿਲਾ ਮਃ ੫) ੩. ਸ੍ਵਪਨ ਅਵਸਥਾ, ਜੋ ਜਾਗਣ ਅਤੇ ਘੋਰ ਨੀਂਦ ਦੇ ਮੱਧ ਹੈ, ਜਿਸ ਵਿੱਚ ਪੁਰਾਣੇ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਜਾਗ੍ਰਤ ਦੀ ਨਿਆਈਂ ਗ੍ਯਾਨ ਹੁੰਦਾ ਹੈ. "ਮ੍ਰਿਗਤ੍ਰਿਸਨਾ ਅਰੁ ਸੁਪਨਮਨੋਰਥ." (ਸੋਰ ਮਃ ੫) ਅਨੇਕ ਮਤਾਂ ਵਿੱਚ ਸੁਪਨੇ ਦੇ ਚੰਗੇ ਮੰਦੇ ਫਲ ਲਿਖੇ ਹਨ, ਪਰ ਸਿੱਖਮਤ ਵਿੱਚ ਇਹ ਨਿਸ਼ਚਾ ਨਹੀਂ ਹੈ. ਯਥਾ- "ਸੁਪਨੇ ਸੇਤੀ ਚਿਤੁ ਮੂਰਖਿ ਲਾਇਆ." (ਵਾਰ ਜੈਤ) "ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ." (ਕਾਨ ਮਃ ੫) ਦੇਖੋ, ਸ੍ਵਪਨਫਲ। ੪. ਭਾਵ- ਜਗਤ. "ਜਿਸ ਕਾ ਰਾਜਿ ਤਿਸੈ ਕਾ ਸੁਪਨਾ." (ਗਉ ਮਃ ੫)


ਸ੍ਵਪਨ ਮੇ. ਨੀਂਦ ਦੀ ਹਾਲਤ ਵਿੱਚ. "ਸੁਪਨਿ ਇਕੁ ਪਰਤਖਿ ਇਕੁ." (ਸਵੈਯੇ ਮਃ ੩. ਕੇ)


ਸ੍ਵਪਨ (ਨੀਂਦ) ਦੇ ਵਿੱਚ. "ਤੂੰ ਕਾਇਆ ਰਹੀਅਹਿ ਸੁਪਨੰਤਰਿ." (ਗਉ ਮਃ ੧) ਭਾਵ- ਆਲਸ ਰੂਪ ਨੀਂਦ ਵਿੱਚ ਰਹੀ. "ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ." (ਰਾਮ ਕਬੀਰ)


ਸੰ. ਸ੍ਵਪਨਾਂਤਰ. ਸੁਪਨੇ ਵਿੱਚ ਆਇਆ ਸੁਪਨਾ. ਭਾਵ- ਅਤ੍ਯੰਤ ਮਿਥ੍ਯਾ. "ਸੁਪਨੰਤਰੁ ਸੰਸਾਰੋ." (ਵਡ ਮਃ ੧. ਅਲਾਹਣੀਆ) ੨. ਸ੍ਵਪਨਮਾਤ੍ਰ.


ਸੰ. ਸੁਪਰ੍‍ਣ. ਵਿ- ਅੱਛੇ ਫੰਘਾਂ ਵਾਲਾ। ੨. ਸੁੰਦਰ ਪੱਤਿਆਂ ਵਾਲਾ. ੩. ਸੰਗ੍ਯਾ- ਗਰੁੜ। ੪. ਅੰਬ. ਦੇਖੋ, ਪਰਣ.


ਦੇਖੋ, ਸਪਰਧਾ.