Meanings of Punjabi words starting from ਸ

ਵਿ- ਸੁਪ੍ਰਮਾਣ. ਉੱਤਮ ਪ੍ਰਮਾਣ। ੨. ਦੇਖੋ, ਸੁਪਰਵਨ.


ਸੰ. सुपर्वन ਸੰਗ੍ਯਾ- ਅੱਛੇ ਪਰਵਾਂ ਵਾਲਾ ਦੇਵਤਾ। ੨. ਜਿਸ ਦੇ ਸ਼ਰੀਰ ਦੇ ਪਰ੍‍ਵ (ਜੋੜ) ਸੁੰਦਰ ਹਨ। ੩. ਤੀਰ। ੪. ਸੁੰਦਰ ਗੱਠਾਂ ਵਾਲਾ ਬਾਂਸ.


ਦੇਖੋ, ਸੁਪਰਵਾਨ। ੨. ਸੁਪ੍ਰਮਾਣ.


ਵਿ- ਉੱਤਮ ਬਰਤਨ। ੨. ਅਧਿਕਾਰੀ.


ਪੌੜੀ. ਦੇਖੋ, ਸੋਪਾਨ. "ਬ੍ਰਿੰਦ ਮਨਿਨ ਜਟ ਬਨੀ ਸੁਪਾਨ." (ਨਾਪ੍ਰ) ਮਣੀਆਂ ਨਾਲ ਜੜੀਆਂ ਪੌੜੀਆਂ.


ਦੇਖੋ, ਸਿਫਾਰਿਸ਼.


ਸੰਗ੍ਯਾ- ਪੂਗ ਫਲ. ਛਾਲੀ. L. Areca- Catechu. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਮੁਖ ਦੇ ਵਿਕਾਰਾਂ ਨੂੰ ਹਟਾਉਂਦੀ ਹੈ ਅਤੇ ਦੰਦਾਂ ਨੂੰ ਮਜਬੂਤ ਕਰਦੀ ਹੈ. ਮਣੀ ਨੂੰ ਗਾੜ੍ਹਾ ਕਰਦੀ ਹੈ. ਸੁਪਾਰੀ ਦੇ ਫੁੱਲ ਬੱਚਿਆਂ ਦੇ ਦਸਤ ਬੰਦ ਕਰਨ ਲਈ ਜੇ ਉਬਾਲਕੇ ਦਿੱਤੇ ਜਾਣ ਤਾਂ ਬਹੁਤ ਗੁਣਕਾਰੀ ਹਨ. ਹਿੰਦੁਸਤਾਨ ਵਿੱਚ ਸੁਪਾਰੀ ਨੂੰ ਪਾਨ ਨਾਲ ਮਿਲਾਕੇ ਖਾਣ ਦਾ ਬਹੁਤ ਰਿਵਾਜ ਹੈ. "ਪਾਨ ਸੁਪਾਰੀ ਖਾਤੀਆ." (ਤਿਲੰ ਮਃ ੪)