nan
nan
ਦੇਖੋ, ਪ੍ਰਸ਼੍ਨੋੱਤਰ.
ਸੰ. ਸੰਗ੍ਯਾ- ਫੈਲਾਉ ਵਿਸ੍ਤਾਰ। ੨. ਅੱਗੇ ਵਧਣਾ। ੩. ਯੁੱਧ. ਜੰਗ.
ਸੰ. ਸੰਗ੍ਯਾ- ਅੱਗੇ ਵਧਣ ਦਾ ਭਾਵ। ੨. ਫੈਲਣ ਦੀ ਕ੍ਰਿਯਾ. ਵਿਸ੍ਤਾਰ। ੩. ਉਤਪੱਤਿ। ੪. ਫੌਜ ਦਾ ਕੂਚ ਅਤੇ ਹੱਲਾ.
ਸੰ. ਸੰਗ੍ਯਾ- ਜਣਨਾ. ਪ੍ਰਸੂਤਿ। ੨. ਜਨਮ. ਉਤਪੱਤਿ। ੩. ਸੰਤਾਨ. ਔਲਾਦ। ੪. ਫਲ। ੫. ਵ੍ਰਿੱਧਿ. ਤਰੱਕੀ.
ਸੰ. ਸੰਗ੍ਯਾ- ਸ਼ਾਸਨ (ਹੁਕੂਮਤ) ਕਰਨ ਵਾਲਾ. ਹਾਕਿਮ. ਆਗ੍ਯਾ ਕਰਨ ਵਾਲਾ.
ਸੰ. ਸੰਗ੍ਯਾ- ਹੁਕੂਮਤ। ੨. ਆਗ੍ਯਾ ਦੇਣੀ. ਹੁਕਮ ਕਰਨਾ.
nan
ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਉਰ ਹਨਐ ਪ੍ਰਸਾਦ ਤਤਕਾਲਾ." (ਗੁਪ੍ਰਸੂ) ੨. ਸ੍ਵੱਛਤਾ. ਨਿਰਮਲਤਾ। ੩. ਅਰੋਗਤਾ।#੪. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ. ਨੈਵੇਦ੍ਯ. "ਜੇ ਓਹ ਅਨਿਕ ਪ੍ਰਸਾਦ ਕਰਾਵੈ." (ਗੌਂਡ ਰਵਿਦਾਸ) "ਵਰਤਾਇ ਪ੍ਰਸਾਦ ਵਿਸਾਲਾ." (ਗੁਪ੍ਰਸੂ) ੫. ਕਾਵ੍ਯ ਦਾ ਇੱਕ ਗੁਣ. ਪਦਾਂ ਦੀ ਜੜਤੀ ਸੁੰਦਰ ਅਤੇ ਅਰਥ ਦਾ ਸਪਸ੍ਟ ਹੋਣਾ। ੬. ਕ੍ਰਿਪਾ. ਅਨੁਗ੍ਰਹ। ੭. ਖ਼ਾ. ਭੋਜਨ. ਰਸੋਈ। ੮. ਦੇਖੋ, ਪ੍ਰਾਸਾਦ.
ਕ੍ਰਿ. ਵਿ- ਕ੍ਰਿਪਾ ਕਰਕੇ. ਮਿਹਰਬਾਨੀ ਸੇ. "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ." (ਸੁਖਮਨੀ) ੨. ਸੰ. प्रसादिन्. ਵਿ- ਕ੍ਰਿਪਾ ਕਰਨ ਵਾਲਾ. ਕਰੀਮ.
ਰੋਟੀ। ੨. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਅਦਭੁਤ ਹਾਥੀ, ਜੋ ਆਸਾਮ ਦੇ ਰਾਜਾ ਰਤਨ ਰਾਇ ਨੇ ਅਰਪਿਆ ਸੀ. ਇਸ ਹਾਥੀ ਦੇ ਮੱਥੇ ਪੁਰ ਪ੍ਰਸਾਦੀ (ਰੋਟੀ) ਦੇ ਆਕਾਰ ਦਾ ਚਿੱਟਾ ਚੰਦ ਸੀ ਅਰ ਉਸੇ ਤੋਂ ਦੋ ਉਂਗਲ ਦੀ ਚੌੜੀ ਸਫੇਦ ਲੀਕ ਨਿਕਲਕੇ ਸੁੰਡ ਦੀ ਨੋਕ ਤਕ ਅਤੇ ਐਸੀ ਹੀ ਇੱਕ ਰੇਖਾ ਪਿੱਠ ਪੁਰਦੀਂ ਹੁੰਦੀ ਹੋਈ ਪੂਛ ਦੇ ਸਿਰੇ ਤੀਕ ਪਹੁਚੀ ਸੀ. ਇਹ ਗੁਰੂਸਾਹਿਬ ਪੁਰ ਚੌਰ ਕਰਦਾ, ਗੰਗਾਸਾਗਰ ਨਾਲ ਚਰਨ ਧੁਆਕੇ ਰੁਮਾਲ ਨਾਲ ਸਾਫ ਕਰਦਾ, ਮਸਾਲ ਲੈ ਕੇ ਅੱਗੇ ਚਲਦਾ ਅਤੇ ਚਲਾਏ ਹੋਏ ਤੀਰ ਚੁਗ ਲੈ ਆਉਂਦਾ ਸੀ। ੩. ਦੇਖੋ, ਪ੍ਰਸਾਦਿ ੨.