ਸੰ. मन्त्र- ਮੰਤ੍ਰ. ਦੇਖੋ, ਮੰਤ੍ਰ. "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫) ੨. ਸੰ. मन्तु. ਅਪਰਾਧ. ਕੁਸੂਰ। ੩. ਮਨੁੱਖ. ਆਦਮੀ। ੪. ਪ੍ਰਜਾਪਤਿ. ਪ੍ਰਜਾ ਦਾ ਮਾਲਿਕ.
nan
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)
ਸੰ. मन्तृ. ਮਨਨ (ਵਿਚਾਰ) ਕਰਨ ਵਾਲਾ। ੨. ਵਿਦ੍ਵਾਨ. ਗ੍ਯਾਨੀ.
nan
ਸੰ. मन्ति्रन्. ਜਿਸ ਨਾਲ ਸਲਾਹ ਕਰੀਏ, ਵਜੀਰ, ਅਮਾਤ੍ਯ. ਰਾਜੇ ਨੂੰ ਨੇਕ ਸਲਾਹ ਦੇਣ ਵਾਲਾ, ਚਾਣਕ੍ਯ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾ ਕਰਨ ਯੋਗ੍ਯ ਕੰਮ ਦੀ ਅਸਲੀਯਤ ਨੂੰ ਸਮਝਣ ਵਾਲੇ ਹੀ ਮੰਤ੍ਰੀ ਹਨ.¹ "ਮੰਤ੍ਰੀ ਮਿਤ੍ਰ ਸਭੈ ਅਕੁਲਾਨੇ." (ਰਾਮਾਵ) ਕੋਟਿਲੀ ਅਰਥਸ਼ਾਸਤ੍ਰ ਦੇ ਪਹਿਲੇ ਅਧਿਕਰਣ ਦੇ ਨੌਵੇਂ ਅਧ੍ਯਾਯ ਦੇ ਪਹਿਲੇ ਸੂਤ੍ਰ ਵਿੱਚ ਮੱਤ੍ਰੀ ਦੇ ਗੁਣ ਲਿਖੇ ਹਨ-#"ਆਪਣੇ ਇਲਾਕੇ ਦਾ, ਕੁਲੀਨ, ਹਾਥੀ ਘੋੜੇ ਰਥ ਆਦਿ ਨੂੰ ਚਲਾਉਣ ਜਾਣਨ ਵਾਲਾ, ਰਾਗਵਿਦ੍ਯਾ ਵਿੱਚ ਨਿਪੁਣ, ਨੀਤਿਸ਼ਾਸਤ੍ਰ ਦਾ ਗ੍ਯਾਤਾ, ਯੁੱਧ ਵਿਦ੍ਯਾ ਵਿੱਚ ਕਮਾਲ ਰੱਖਣ ਵਾਲਾ, ਤੀਕ੍ਸ਼੍ਣ ਬੁੱਧਿ ਵਾਲਾ, ਚੰਗੇ ਚੇਤੇ ਵਾਲਾ, ਦਿਲ ਦਾ ਪਵਿਤ੍ਰ, ਸਭ ਨਾਲ ਪ੍ਯਾਰ ਨਾਲ ਬਰਤਣ ਵਾਲਾ, ਸ੍ਵਾਮੀ ਨਾਲ ਮੁਹੱਬਤ ਰੱਖਣ ਵਾਲਾ, ਉਤਸਾਹੀ, ਨਿਰਵਿਕਾਰ, ਕਲੇਸ਼ਾਂ ਨੂੰ ਸਹਾਰਨ ਵਾਲਾ, ਬਲੀ, ਅਰੋਗ, ਨਿਧੜਕ ਗੱਲ ਕਹਿਣ ਵਾਲਾ, ਧੀਰਯਵਾਨ, ਨਿਰਭਿਮਾਨ, ਇਰਾਦੇ ਦਾ ਪੱਕਾ, ਇਸਤ੍ਰੀ ਜਮੀਨ ਆਦਿ ਵਾਸਤੇ ਕਿਸੇ ਨਾਲ ਝਗੜਾ ਨਾ ਕਰਨ ਵਾਲਾ, ਮੰਤ੍ਰੀ ਹੋਣਾ ਚਾਹੀਏ."#ਜੈਸੇ ਜਤੀ ਸੰਗ ਤੇ ਸੁਮਤੀ ਜ੍ਯੋਂ ਅਨੰਗ ਤੇ, ਜ੍ਯੋਂ-#ਪਾਪ ਨੀਰਗੰਗ ਧਨ ਬਢ੍ਯੋ ਜੂਪਹਾਰ ਤੇ,#ਜ੍ਯੋਂ ਕੁਲ ਕੁਪੂਤ ਤੇ ਜ੍ਯੋਂ ਦਾਰਿਦ ਸੁਪੂਤ ਤੇ, ਜ੍ਯੋਂ-#ਬਾਮਨ ਕੋ ਪੂਤ ਬਿਨਾ ਪਢੇ ਚਟਸਾਰ ਤੇ,#ਦੇਖੇ ਬਿਨ ਖੇਤੀ ਜੈਸੇ ਸਾਵਨ ਮੈ ਰੇਤੀ, ਔਰ-#ਬਾਂਤੇਂ ਕਹੋਂ ਕੇਤੀ ਜੈਸੇ ਤਾਰ² ਲੋਭਧਾਰ ਤੇ,#ਸਾਵਧਾਨ ਹੂਜੇ ਤਾਂਹਿ ਦੇਸ ਤੇ ਨਿਕਾਰ ਦੀਜੋ#ਬੂਡਜੈਹੈ ਰਾਜ ਤੈਸੇ ਮੰਤ੍ਰੀ ਦੁਰਾਚਾਰ ਤੇ. (ਹਨੂ)#ਹਿਤਕਾਰੀ ਹ੍ਹੈਕੇ ਦਸੈ ਦਾਯ ਨਿਜ ਸਾਹਿਬ ਕੋ#ਹਿਤ ਕੀ ਕਹੈ ਨ ਤੋ ਹਿਤੂਪਨੇ ਮੈ ਖਾਮੀ ਹੈ,#ਵੈਸੇ ਸਭਾਸਦ ਕੀ ਸੁਬੁੱਧਿ ਨੀਕੀ ਹੱਦ ਕੀਜੈ#ਸੁਨੈ ਨਾਂਹਿ "ਦੇਵੀਦਾਸ" ਸੋ ਤੋ ਸਠ ਸ੍ਵਾਮੀ ਹੈ,#ਮੰਤ੍ਰੀ ਹੋਯ ਹਿਤ ਕੋ ਕਹੈਯਾ ਔਰ ਰਾਜਾ ਹੋਯ-#ਸਾਰ ਕੋ ਗਹੈਯਾ, ਤੌ ਤੋ ਜੋਰਾ ਵਹ ਨਾਮੀ ਹੈ,#ਨਾਤਰੁ ਨ੍ਰਿਪਤਿ ਬਿਪਰੀਤਿ ਹੀਂ ਕੋ ਗਾਮੀ, ਅਰੁ#ਮੰਤ੍ਰੀ ਵਹ ਨਿਹਚੇ ਨਰਕ ਹੀ ਕੋ ਗਾਮੀ ਹੈ.#੨. ਮੰਤ੍ਰਵਿਦ੍ਯਾ ਦਾ ਜਾਣੂ. "ਮੰਤ੍ਰੀ ਹੋਇ ਅਠੂਹਿਆ#ਨਾਗੀ ਲਗੈ ਜਾਇ." (ਮਃ ੨. ਵਾਰ ਮਾਝ)
nan
nan
ਦੇਖੋ, ਮੰਤ੍ਰ. "ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰ." (ਗਉ ਮਃ ੫)
ਉਹ ਉਦਕ (ਜਲ), ਜੋ ਮੰਤ੍ਰ ਪੜ੍ਹਕੇ ਪਵਿਤ੍ਰ ਕੀਤਾ ਗਿਆ ਹੈ.
ਸੰ. मन्थ्. ਧਾ- ਘਸਾਉਣਾ (ਰਗੜਨਾ), ਦੁਖਾਉਣਾ, ਰਿੜਕਣਾ. ਦੇਖੋ, ਮਥ ਧਾ। ੨. ਸੰਗ੍ਯਾ- ਮਥਨ ਦੀ ਕ੍ਰਿਯਾ. "ਪੰਚ ਦੂਤਹ ਮੰਥ." (ਗੌਂਡ ਮਃ ੫) ੩. ਮਧਾਣੀ। ੪. ਅੱਖ ਦੀ ਮੈਲ. ਗਿੱਡ। ੫. ਕਿਰਣ. ਰਸ਼ਮਿ.