Meanings of Punjabi words starting from ਸ

ਵਿ- ਉੱਤਮ ਪੁਤ੍ਰ. ਲਾਇਕ ਬੇਟਾ. ਸੁਪੂਤ.


ਦੇਖੋ, ਸਿਪੁਰਦਨ.


ਦੇਖੋ, ਸੁਪੁਤ੍ਰ.


ਸੰ. ਸੰਗ੍ਯਾ- ਬਿਜੌਰੇ ਦਾ ਬੂਟਾ ਅਤੇ ਉਸ ਦਾ ਫਲ. ਦੇਖੋ, ਬਿਜਉਰਾ। ੨. ਚੰਗੀ ਤਰਾਂ ਭਰਿਆ ਹੋਇਆ. ਲਬਾਲਬ.


ਫ਼ਾ. [سپید] ਸਪੇਦ. ਵਿ- ਸ਼੍ਵੇਤ. ਚਿੱਟਾ. ਬੱਗਾ. "ਕੋਈ ਓਢੈ ਨੀਲ ਕੋਈ ਸਪੇਦ." (ਰਾਮ ਮਃ ੫) "ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ." (ਵਾਰ ਸੂਹੀ ਮਃ ੧) ਕਾਲੀ ਰਾਤ ਵਿੱਚ ਚਿੱਟੀਆਂ ਚੀਜਾਂ ਦੇ ਓਹੀ ਰੰਗ ਰਹਿੰਦੇ ਹਨ, ਰਾਤ ਦੀ ਸੰਗਤਿ ਨਾਲ ਕਾਲੇ ਨਹੀਂ ਹੁੰਦੇ. ਇਵੇਂ ਹੀ ਗੁਰਮੁਖ ਅੰਜਨ ਵਿੱਚ ਨਿਰੰਜਨ ਰਹਿੰਦੇ ਹਨ.


ਸੰਗ੍ਯਾ- ਇੱਕ ਹੜਤਾਲ ਜੇਹਾ ਚਿੱਟਾ ਪਦਾਰਥ, ਜੋ ਗ੍ਰੰਥ ਸੋਧਣ ਲਈ ਵਰਤੀਦਾ ਹੈ, ਅਰ ਮੁਸੱਵਰਾਂ ਦੇ ਕੰਮ ਆਉਂਦਾ ਹੈ। ੨. ਇੱਕ ਸਿੱਕੇ ਤੋਂ ਬਣਿਆ ਚਿੱਟਾ ਪਦਾਰਥ (Oxide of lead) ਜੋ ਰੋਗਨਾਂ ਵਿੱਚ ਵਰਤੀਦਾ ਹੈ. ੩. ਇੱਕ ਬਿਰਛ, ਜੋ ਬਹੁਤ ਉੱਚਾ ਅਤੇ ਸਿੱਧਾ ਹੁੰਦਾ ਹੈ. ਇਸ ਦੀ ਛਿੱਲ ਚਿੱਟੀ ਹੋਣ ਕਰਕੇ ਇਹ ਨਾਉਂ ਹੈ. ਕਸ਼ਮੀਰ ਵਿੱਚ ਸੁਪੇਦੇ ਦੇ ਬਿਰਛ ਬਹੁਤ ਸੁੰਦਰ ਹੁੰਦੇ ਹਨ, ਖਾਸ ਕਰਕੇ ਸ਼੍ਰੀਨਗਰ ਦੇ ਪਾਸ ਸੜਕ ਦੇ ਦੋਹਾਂ ਕਿਨਾਰਿਆਂ ਤੇ ਵਡੇ ਮਨੋਹਰ ਸਪੇਦੇ ਹਨ. White Poplar । ੪. ਗ੍ਰੰਥ ਦੇ ਚਾਰ੍ਹ੍ਹੇ ਪਾਸੇ ਚਿੱਟਾ ਹਾਸ਼ੀਆ, ਜੋ ਲਿਖਤ ਤੋਂ ਬਾਹਰ ਹੁੰਦਾ ਹੈ. "ਗਰ੍ਯੋ ਸੁਪੇਦਾ ਕਾਗਜ ਜੋਇ." (ਗੁਪ੍ਰਸੂ)


ਫ਼ਾ. [سپیدی] ਸੰਗ੍ਯਾ- ਚਿਟਿਆਈ. "ਰਤਾ ਪੈਨਣੁ ਮਨੁ ਰਤਾ, ਸੁਪੇਦੀ ਸਤੁ ਦਾਨੁ." (ਸ੍ਰੀ ਮਃ ੧) ਚਿੱਟੀ ਪੋਸ਼ਾਕਾਂ ਦਾ ਪਹਿਰਨਾ ਸਤ੍ਯ ਅਤੇ ਦਾਨ ਹੈ.