Meanings of Punjabi words starting from ਸ

ਸੰ. सुप्रसन्न ਵਿ- ਅਤਿ ਆਨੰਦ. ਬਹੁਤ ਖੁਸ਼. "ਸੰਤ ਸੁਪ੍ਰਸੰਨ ਆਏ ਵਸਿ ਪੰਚਾ." (ਗਉ ਮਃ ੫) "ਗੁਰੁ ਜਿਨ ਕਉ ਸੁ ਪ੍ਰਸੰਨੁ" (ਸਵੈਯੇ ਮਃ ੪. ਕੇ) ੨. ਅਤਿ ਨਿਰਮਲ. ਬਹੁਤ ਸਾਫ। ੩. ਸੰਗ੍ਯਾ- ਕੁਬੇਰ ਦਾ ਇੱਕ ਪੁਤ੍ਰ.


ਸੰਗ੍ਯਾ- ਉੱਤਮ ਕਾਂਤਿ (ਚਮਕ ਦਮਕ). ੨. ਬਹੁਤ ਸ਼ੋਭਾ। ੩. ਵਿ- ਸ਼੍ਰੇਸ੍ਠ ਪ੍ਰਭਾ ਵਾਲੀ.


ਇੱਕ ਛੰਦ. ਇਸ ਦਾ ਨਾਉਂ "ਡਿੱਲਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ. ਅੰਤ ਭਗਣ .#ਉਦਾਹਰਣ-#ਕਹੁਁ ਭਟ ਮਿਲ ਮੁਖ ਮਾਰ ਉਚਾਰਤ.#ਕਹੁਁ ਭਟ ਭਾਜ ਪੁਕਾਰਤ ਆਰਤ#ਕੇਤਕ ਜੋਧ ਫਿਰੈਂ ਰਣ ਗਾਹਤ,#ਕੇਤਕ ਜੂਝ ਬਰੰਗਨ ਬ੍ਯਾਹਤ. (ਕਲਕੀ)#੨. ਭਾਰਯਾ. ਵਹੁਟੀ। ੩. ਵਿ- ਬਹੁਤ ਪਿਆਰੀ.


ਫ਼ਾ. [سفتن] ਕ੍ਰਿ- ਪਰੋਣਾ. ਵਿੰਨ੍ਹਣਾ.


ਫ਼ਾ. [سفتنی] ਵਿ- ਪਰੋਣ ਲਾਇਕ.


ਦੇਖੋ, ਸੁਪਨਾ.