ਸੰ. ਬ੍ਰਹਮ੍ਕਵਚ. ਮਾਰਕੰਡੇਯ ਰਿਖੀ ਨੂੰ ਬ੍ਰਹਮਾ ਦਾ ਦੱਸਿਆ ਦੁਰਗਾ ਦੇ ਨਾਮਾਂ ਦਾ ਅੰਗ ਰਖ੍ਯਾ ਕਰਨ ਵਾਲਾ ਮੰਤ੍ਰਰੂਪ ਕਵਚ. ਇਹ ਕਵਚ ਵਰਾਹ ਪੁਰਾਣ ਵਿੱਚ ਦੇਖਿਆ ਜਾਂਦਾ ਹੈ.¹ "ਤਹਾਂ ਹੀ ਪੜ੍ਹ੍ਯੋ ਹੈ ਬ੍ਰਹਮਕਉਚ ਹੂੰ ਕੋ ਜਾਪ ਹੈ." (ਚੰਡੀ ੧)
ਦੇਖੋ, ਰਸਾਦੰ.
ਸੰ. ਬ੍ਰਹਮ- ਕਰ੍ਮਨ੍. ਸੰਗ੍ਯਾ- ਬ੍ਰਹਮ (ਵੇਦ) ਵਿੱਚ ਵਿਧਾਨ ਕੀਤਾ ਕਰਮ। ੨. ਬ੍ਰਹਮ ਸੰਬੰਧੀ ਕਰਮ. "ਬ੍ਰਹਮਣਹ ਸੰਗਿ ਉਧਾਰਣੰ, ਬ੍ਰਹਮਕਰਮ ਜਿ ਪੂਰਣਹ." (ਸਹਸ ਮਃ ੫) "ਜੇ ਜਾਨਸਿ ਬ੍ਰਹਮੰਕਰਮੰ." (ਵਾਰ ਆਸਾ)
ਦੇਖੋ, ਬ੍ਰਹਮਕਉਚ.
ਬ੍ਰਹਮਾ ਦੇ ਪੁਤ੍ਰ, ਸਨਕਾਦਿ। ੨. ਬ੍ਰਹਮਪੁਤ੍ਰ ਨਦ (ਦਰਿਆ) ਦੇਖੋ, ਬ੍ਰਹਮਪੁਤ੍ਰ. "ਬ੍ਰਹਮਕੁਮਾਰ ਕੀ ਧਾਰ ਹਜਾਰ." (ਚਰਿਤ੍ਰ ੧੧੯)
ਇਬਰਾਹੀਮਖ਼ਾਨ ਲੋਦੀ.
ਬ੍ਰਹ੍ਹਮ ਗ੍ਯਾਤ੍ਰਿ (ज्ञातृ) ਬ੍ਰਹਮ ਦੇ ਜਾਣਨ ਵਾਲਾ.
ਬ੍ਰਹ੍ਮਗ੍ਯਾਨ (ज्ञान). ਆਤਮਗਿਆਨ.
nan
ਬ੍ਰਹ੍ਮਗ੍ਯਾਨੀ (ज्ञानिन्). ਬ੍ਰਹਮ ਦੇ ਜਾਣਨ ਵਾਲਾ. "ਬ੍ਰਹਮਗਿਆਨੀ ਸਦਾ ਸਮਦਰਸੀ." (ਸੁਖਮਨੀ)
nan
ਦੇਖੋ, ਬ੍ਰਹਮਗਿਆਨ.