Meanings of Punjabi words starting from ਮ

ਵਿ- ਮੰਦ (ਘੱਟ) ਧੀ (ਸਮਝ) ਰੱਖਣ ਵਾਲਾ. ਮੰਦਮਤਿ. ਕਮਅ਼ਕ਼ਲ.


मन्दभागिन्. ਵਿ- ਥੋੜੇ ਭਾਗਾਂ ਵਾਲਾਂ ਕਮਨਸੀਬ. "ਮੰਦਭਾਗੀ ਤੇਰੋ ਦਰਸਨ ਨਾਹਿ." (ਗਉ ਕਬੀਰ)


ਦੇਖੋ, ਮੰਦਧੀ.


ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਇੱਕ ਪਹਾੜ, ਜਿਸ ਨਾਲ ਦੇਵ ਦੈਤਾਂ ਨੇ ਖੀਰਸਮੁੰਦਰ ਰਿੜਕਿਆ ਸੀ. ਮੰਦਰਾਚਲ. ਮਹਾਭਾਰਤ ਵਿੱਚ ਲਿਖਿਆ ਹੈ ਕਿ ਇਹ ਪਹਾੜ ਗਿਆਰਾਂ ਹਜਾਰ ਯੋਜਨ ਹੇਠਾਂ ਗਡਿਆ ਹੋਇਆ ਸੀ. ਵਿਸਨੁ ਦੀ ਆਗ੍ਯਾ ਨਾਲ ਵਾਸੁਕਿਨਾਗ ਇਸ ਨੂੰ ਪੁੱਟਕੇ ਸਮੁੰਦਰ ਦੇ ਕਿਨਾਰੇ ਲੈ ਗਿਆ ਸੀ।¹ ੨. ਸ੍ਵਰਗ. ਬਹਿਸ਼੍ਤ। ੩. ਦਰਪਣ. ਸ਼ੀਸ਼ਾ। ੪. ਵਿ- ਸੁਸ੍ਤ। ੫. ਵਡਾ। ੬. ਦ੍ਰਿੜ੍ਹ. ਪੱਕਾ। ੭. ਦੇਖੋ, ਮੰਦਿਰ. "ਮੰਦਰ ਮੇਰੇ ਸਭ ਤੇ ਊਚੇ." (ਭੈਰ ਮਃ ੫) ੮. ਦੇਖੋ, ਮੰਦਲ. "ਬਜਾਵਨਹਾਰੋ ਕਹਾ ਗਇਓ ਜਿਨਿ ਇਹ ਮੰਦਰੁ ਕੀਨਾ." (ਆਸਾ ਕਬੀਰ) ਜਿਸ ਨੇ ਇਹ ਸ਼ਰੀਰ ਰੂਪ ਮਰ੍‍ਦਲ (ਮ੍ਰਿਦੰਗ) ਰਚਿਆ। ੯. ਦੇਖੋ, ਮੰਦ੍ਰ.


ਮੰਦਰ ਪਹਾੜ. ਦੇਖੋ, ਮੰਦਰ ੧। ੨. ਭਾਗਲਪੁਰ ਜਿਲੇ ਦਾ ਇੱਕ ਪਹਾੜ.