Meanings of Punjabi words starting from ਪ

ਦੇਖੋ, ਸ੍ਯਮੰਤਕ.


ਸੰਗ੍ਯਾ- ਪ੍ਰਸ੍ਵੇਦ. ਪਸੀਨਾ. ਮੁੜ੍ਹਕਾ। ੨. ਵਿ- ਪ੍ਰਸ੍ਰਵ ਹੋਈ. ਟਪਕੀ. ਚੁਈ. ਰਸੀ. "ਨਖ ਪ੍ਰਸੇਵ ਜਾਂਚੈ ਸੁਰਸੁਰੀ." (ਮਲਾ ਨਾਮਦੇਵ) ਜਿਸ ਦੇ ਨੌਹਾਂ ਤੋਂ ਗੰਗਾ ਟਪਕੀ ਹੈ। ੩. ਸੰ. प्रसेव. ਸੰਗ੍ਯਾ- ਬੀਨ ਦਾ ਤੂੰਬਾ। ੪. ਥੈਲਾ.


ਸੰ. ਪ੍ਰਸ਼ੋਸਣ. ਸੰਗ੍ਯਾ- ਚੰਗੀ ਤਰਾਂ ਸੁਕਾਉਣਾ. ਖ਼ੁਸ਼ਕ ਕਰਨਾ। ੨. ਸ੍ਯਾਹੀਚੱਟ (blotting- paper)


ਸੰ. ਸੰਗ੍ਯਾ- ਪ੍ਰਸ੍ਨ ਅਤੇ ਉੱਤਰ. ਸਵਾਲ ਅਤੇ ਜਵਾਬ। ੨. ਜਿਸ ਰਚਨਾ ਵਿੱਚ ਪ੍ਰਸ਼੍ਨ ਅਤੇ ਉੱਤਰ ਦਾ ਕ੍ਰਮ ਹੋਵ, ਉਸ ਥਾਂ "ਪ੍ਰਸ਼੍ਨੋੱਤਰ"ਅਲੰਕਾਰ ਹੁੰਦਾ ਹੈ.#ਕੋਊ ਬੂਝੈ ਬਾਤ ਕੋ ਕੋਊ ਉੱਤਰ ਦੇਤ,#ਪ੍ਰਸ਼ਨੋੱਤਰ ਤਾਂਕੋ ਕਹਿਤ ਭੂਸਣ ਸੁਕਵਿ ਸੁਚੇਤ.#(ਸ਼ਿਵਰਾਜ ਭੂਸਣ)#ਇਸ ਦਾ ਨਾਮ ਕੇਵਲ "ਉੱਤਰ" ਭੀ ਹੈ.#ਉਦਾਹਰਣ-#ਜਾਇ ਪੁਛਹੁ ਸੋਹਾਗਣੀ, ਤੁਸੀ ਰਾਵਿਆ ਕਿਨੀ ਗੁਣੀ?#ਸਹਜਿ ਸੰਤੋਖਿ ਸੀਗਾਰੀਆ, ਮਿਠਾ ਬੋਲਣੀ.#(ਸ੍ਰੀ ਮਃ ੧)#ਸਤਿਸੰਗਤਿ ਕੈਸੀ ਜਾਣੀਐ?#ਜਿਥੈ ਇਕੋ ਨਾਮੁ ਵਖਾਣੀਐ. ×××#ਦੋਹਾਗੁਣੀ ਕਿਆ ਨੀਸਾਣੀਆ?#ਖਸਮਹੁ ਘੁਥੀਆ ਫਿਰਹਿ ਨਿਮਾਣੀਆ.#(ਸ੍ਰੀ ਮਃ ੧. ਜੋਗੀ ਅੰਦਰਿ)#ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ?#ਕਨਕ ਕਟਕ ਜਲ ਤਰੰਗ ਜੈਸਾ.#(ਸ੍ਰੀ ਰਵਿਦਾਸ)#ਨਾਨਕ, ਸੋਹਾਗਣਿ ਕਾ ਕਿਆ ਚਿਹਨੁ ਹੈ?#ਅੰਦਰਿ ਸਚੁ, ਮੁਖੁ ਉਜਲਾ, ਖਸਮੈ ਮਾਹਿ ਸਮਾਹਿ.#(ਵਾਰ ਸੂਹੀ ਮਃ ੩)#ਆਹ ਹਨੂ! ਕਹਿ ਸ੍ਰੀ ਰਘੁਬੀਰ,#ਕਛੂ ਸੁਧ ਹੈ ਸਿਯ ਕੀ ਛਿਤਿ ਮਾਹੀ?#ਹੈ ਪ੍ਰਭੁ ਲੰਕ ਕਲੰਕ ਬਿਨਾ, ਸੁ#ਬਸੈ ਤਹਿਂ ਰਾਵਨਬਾਗ ਕਿ ਛਾਹੀ.#ਜੀਵਤ ਹੈ? ਕਹਿਬੇ ਕੁਇ ਨਾਥ#ਸੁ ਕ੍ਯੋਂ ਨ ਮਰੀ ਹਮ ਤੇ ਬਿਛੁਰਾਹੀ?#ਪ੍ਰਾਨ ਬਸੈ ਪਦ ਪੰਕਜ ਮੇ#ਯਮ ਆਵਤ ਹੈ, ਪਰ ਪਾਵਤ ਨਾਹੀ.#(ਹਨੂ)#(ਅ) ਦੇਖੋ, ਅਰਥ ਚਿਤ੍ਰ.


ਪ੍ਰ- ਸ਼ੰਸ. ਸੰਗ੍ਯਾ- ਪ੍ਰਸ਼ੰਸਾ. ਉਸਤਤਿ. ਤਅ਼ਰੀਫ.


ਸੰਗ੍ਯਾ- ਕਥਾ ਕਹਾਣੀ। ੨. ਸੰਬੰਧ. ਲਗਾਉ। ੩. ਲਗਨ. ਪ੍ਰੀਤਿ। ੪. ਇਸਤ੍ਰੀ ਪੁਰਖ ਦਾ ਸੰਜੋਗ. ਮੈਥੁਨ। ੫. ਕਾਰਣ. ਸਬਬ.


प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ.


ਸੰਗ੍ਯਾ- ਖ਼ੁਸ਼ੀ. ਆਨੰਦ.


ਵਿ- ਜਿਸ ਦਾ ਚਿਹਰਾ ਖਿੜਿਆ ਰਹਿਂਦਾ ਹੈ. ਹਁਸਮੁਖ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ.