Meanings of Punjabi words starting from ਬ

ਬ੍ਰਹਮਚਰ੍‍ਯ. ਵੇਦ ਪੜ੍ਹਨ ਲਈ ਫਿਰਨਾ. ਕਾਮਾਦਿ ਵਿਕਾਰ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨਾ. "ਬ੍ਰਹਮਚਾਰਿ ਬ੍ਰਹਮਚਜੁ ਕੀਨਾ." (ਮਾਰੂ ਮਃ ੫) ੨. ਚਾਰ ਆਸ਼੍ਰਮਾਂ ਵਿੱਚੋਂ ਪਹਿਲਾ ਆਸ਼੍ਰਮ. ਦੇਖੋ, ਚਾਰ ਆਸ਼੍ਰਮ.


ਬ੍ਰਹਮਚਾਰੀ (चारिन). ਵੇਦ ਪੜ੍ਹਨ ਲਈ ਫਿਰਨ ਵਾਲਾ। ੨. ਮਨ ਇੰਦ੍ਰਿਯ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨ ਵਾਲਾ.


ਬ੍ਰਹ੍‌ਮਯੋਗ. ਨਾਮਅਭ੍ਯਾਸ ਦ੍ਵਾਰਾ ਕਰਤਾਰ ਵਿੱਚ ਮਨ ਜੋੜਨ ਦੀ ਕ੍ਰਿਯਾ, ਭਕ੍ਤਿਯੋਗ. "ਕਰਿ ਭੇਖ ਨ ਪਾਈਐ ਬ੍ਰਹਮਜੋਗੁ." (ਕਾਨ ਪੜਤਾਲ ਮਃ ੫) ੨. ਬ੍ਰਹ੍‌ਮ ਦਾ ਮਿਲਾਪ.


ਬ੍ਰਹਮ- ਅਟ੍ਯਾ. ਕਰਤਾਰ ਦੇ ਵਿਚਰਣ ਦੀ ਥਾਂ, ਦੁਨੀਆ. ਬ੍ਰਹਮਾਂਡ. "ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ." (ਮਃ ੫. ਵਾਰ ਰਾਮ ੨)


ਦੇਵਮੰਦਿਰ. ਦੇਖੋ, ਬ੍ਰਹਮ ੭। ੨. ਸ਼ੁੱਧ ਅੰਤਹਕਰਣ। ੩. ਸਤਸੰਗ.


ਬ੍ਰਹ੍‌ਮਦੰਡ. ਬ੍ਰਹਮਚਾਰੀ ਦਾ ਸੋਟਾ। ੨. ਕੰਗਰੋੜ. ਪਿੱਠ ਦੀ ਹੱਡੀ, ਰੀਢ। ੩. ਬ੍ਰਾਹਮਣ ਦਾ ਦੱਸਿਆ ਹੋਇਆ ਕਿਸੇ ਅਪਰਾਧ ਦਾ ਦੰਡ. ਪ੍ਰਾਯਸ਼੍ਚਿਤ. "ਬ੍ਰਹਮਡੰਡ ਤਿਹ ਪੂਛ ਕਰਾਵਹੁ." (ਚਰਿਤ੍ਰ ੩੭੦)