ਮੰਦਿਰ ਮੇਂ. ਮਹਲ ਮੇਂ. ਮਕਾਨ ਵਿੱਚ. "ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ." (ਸੁਖਮਨੀ) ੨. ਮਹਲ ਉੱਪਰ. "ਮੰਦਰਿ ਚਰਿਕੈ ਪੰਥੁ ਨਿਹਾਰਉ." (ਸੋਰ ਸਃ ੫)
ਭਾਗ੍ਯਮੰਦਿਰ ਮੇਂ (ਭਾਵ- ਸੰਪਾਦਭਰੇ ਘਰ ਵਿੱਚ) "ਮੰਦਰਿਭਾਗੁ ਜੁਗਤਿ ਸਿਵ ਰਹਿਤਾ." (ਸਵੈਯੇ ਮਃ ੫. ਕੇ) ਸੰਪਦਾ ਦਾ ਆਨੰਦ ਭੋਗਦਾ ਭੀ, ਸ਼ਿਵ ਦੀ ਤਰਾਂ ਵਿਰਕ੍ਤ ਰਹਿਂਦਾ ਹੈ.
ਦੇਖੋ, ਮੰਦਲ. "ਮੇਰਾ ਮਨੁ ਮੰਦਰੀਆ ਨ ਬਜਾਵੈ." (ਆਸਾ ਕਬੀਰ) ਦ੍ਵੈਤਰੂਪ ਮ੍ਰਿਦੰਗ.
ਦੇਖੋ, ਮੰਦਰ ੮. ਅਤੇ ਮੰਦਿਰ.
nan
ਸੰ. ਮਰ੍ਦਲ. ਸੰਗ੍ਯਾ- ਢੋਲ। ੨. ਮ੍ਰਿਦੰਗ। ੩. ਪਖਾਵਜ. "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) "ਮੰਦਲੁ ਨ ਬਾਜੈ ਨਟ ਪੈ ਸੂਤਾ." (ਆਸਾ ਕਬੀਰ) ਜੀਵਨ ਨਟ ਤੋਂ ਹੁਣ ਕਪਟ ਵਿਹਾਰ ਦਾ ਵਾਜਾ ਠੀਕ ਨਹੀਂ ਵਜਦਾ। ੪. ਮੰਦਿਰ ਦੀ ਥਾਂ ਭੀ ਮੰਦਲ ਸ਼ਬਦ ਆਇਆ ਹੈ. "ਬਿਹਾਰ ਦੇਵਮੰਦਲੰ." (ਰਾਮਾਵ)
nan
ਮੰਦਤਾ. ਦੇਖੋ, ਮੰਦਤਾ. "ਕਿਉ ਮਰੈ ਮੰਦਾ, ਕਿਉ ਜੀਵੈ ਜੁਗਤਿ?" (ਮਃ ੧. ਵਾਰ ਰਾਮ ੧) ੨. ਵਿ- ਬੁਰਾ. ਮਾੜਾ. . ਦੇਖੋ, ਮੰਦ. "ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ." (ਮਃ ੪. ਵਾਰ ਰਾਮ ੧) "ਮੰਦਾ ਕਿਸੈ ਨ ਆਖਿ ਝਗੜਾ ਪਾਵਣਾ." (ਵਡ ਛੰਤ ਮਃ ੧) ੨. ਸੰ. मन्दा. ਜ੍ਯੋਤਿਸ ਅਨੁਸਾਰ ਉਹ ਸੰਕ੍ਰਾਂਤਿ, ਜੋ ਉੱਤਰ ਫਾਲਗੁਨੀ, ਉੱਤਰਾਸਾਢਾ, ਉੱਤਰ ਭਾਦ੍ਰਪਦ ਅਤੇ ਰੋਹਿਣੀ ਨਛਤ੍ਰਾਂ ਵਿੱਚ ਆਵੇ.
ਸੰਗ੍ਯਾ- ਮੰਦ ਮੰਦ ਜਾਣ ਵਾਲੀ ਸ੍ਵਰਗ ਦੀ ਗੰਗਾ. "ਬ੍ਰਹਮਵੈਵਰਤ ਪੁਰਾਣ ਅਨੁਸਾਰ ਇਸ ਦੀ ਧਾਰਾ ਦਸ ਹਜ਼ਾਰ ਯੋਜਨ ਵਹਿਂਦੀ ਹੈ। ੨. ਕੇਦਾਰਨਾਥ ਪਾਸ ਇੱਕ ਗੰਗਾ ਦੀ ਧਾਰਾ। ੩. ਚਿਤ੍ਰਕੂਟ ਪਾਸ ਵਹਿਣ ਵਾਲੀ ਇੱਕ ਨਦੀ, ਜੋ ਬੁੰਦੇਲਖੰਡ ਵਿੱਚ ਹੈ.
nan