Meanings of Punjabi words starting from ਸ

ਫ਼ਾ. [صُبحدم] ਸੁਬਹ਼ਦਮ. ਕ੍ਰਿ. ਵਿ- ਤੜਕੇ. ਬਹੁਤ ਸਵੇਰੇ. ਅਮ੍ਰਿਤ ਵੇਲੇ.


ਦੇਖੋ, ਸੁਬਹ ੨. "ਬੇ ਸੁਬਹਾ ਜੋ ਬਿਨਾ ਨਮੂਨੇ." (ਨਾਪ੍ਰ)


ਅ਼. [سُبحان] ਪਵਿਤ੍ਰ ਰੂਪ ਆਤਮਾ. "ਔਰ ਜਹਾਨ ਨਿਦਾਨ ਕਛੂ ਨਹਿ, ਏ ਸ਼ੁਬਹਾਨ। ਤੂਹੀ ਸਿਰਦਾਰਾ" (੩੩ ਸਵੈਯੇ)


ਸੰਗ੍ਯਾ- ਹਡਕੋਰਾ. ਹਿਚਕੀ. "ਸੁਬਕਤ ਰੋਦਤ ਅਧਿਕ ਹੀ." (ਗੁਪ੍ਰਸੂ) ਦੇਖੋ, ਸੁਬਕਨਾ। ੨. ਫ਼ਾ. [سُبک] ਵਿ- ਸਬੁਕ. ਹੌਲਾ। ੩. ਤੇਜ ਚਾਲ ਵਾਲਾ. ੪. ਬੇਇੱਜਤ.


[سُبکتگین] ਗਜਨੀ ਦੇ ਬਾਦਸ਼ਾਹ, ਅਲਪਤਗੀਨ ਦਾ ਤੁਰਕੀ ਗੁਲਾਮ, ਜੋ ਉਸ ਦਾ ਜਰਨੈਲ ਤੇ ਜਾਨਸ਼ੀਨ ਹੋਇਆ. ਇਸ ਨੇ ਰਾਜਾ ਜੈਪਾਲ ਦੇ ਵਿਰੁੱਧ ਪੰਜਾਬ ਉਤੇ ਚੜ੍ਹਾਈ ਕੀਤੀ. ਹਿੰਦ ਦੇ ਬਹੁਤ ਸਾਰੇ ਹਿੰਦੂ ਰਾਜਿਆਂ ਨੇ ਏਕਾ ਕਰਕੇ ਟਾਕਰਾ ਕੀਤਾ, ਪਰ ਅੰਤ ਹਾਰ ਖਾਧੀ. ਇਹ ਬਾਦਸ਼ਾਹ ਸਨ ੯੭੭ ਵਿੱਚ ਤਖ਼ਤ ਤੇ ਬੈਠਾ ਅਰ ਸਨ ੯੯੭ ਵਿੱਚ ਮੋਇਆ. ਇਸ ਦਾ ਪੁਤ ਮਹਮੂਦ ਗਜਨਵੀ ਵਡਾ ਪ੍ਰਤਾਪੀ ਬਾਦਸ਼ਾਹ ਹੋਇਆ ਹੈ. ਸੁਬਕਤਗੀਨ ਦਾ ਦੂਜਾ ਨਾਉਂ ਨਸੀਰੁੱਦੀਨ ਭੀ ਹੈ.


ਕ੍ਰਿ- ਰੋਂਦੇ ਹੋਏ ਹਿਚਕੀ ਨਾਲ ਸਾਹ ਲੈਣਾ. ਹਡਕੋਰੇ ਲੈਣਾ. ਦੇਖੋ, ਸੁਬਕ ੧.