Meanings of Punjabi words starting from ਪ

ਸੰ. ਸੰਗ੍ਯਾ- ਸਾਫ ਮੈਦਾਨ, ਜੋ ਪਹਾੜ ਦੇ ਸਿਰ ਪੁਰ ਹੋਵੇ। ੨. ਮੈਦਾਨ. ਸਮਭੂਮਿ। ੩. ਪਹਾੜ ਦਾ ਉੱਚਾ ਕਿਨਾਰਾ. "ਚਹੁ ਦਿਸ ਕੇ ਪ੍ਰਸ੍‍ਥਾਨ ਪ੍ਰਸ੍‍ਥਾਨੇ." (ਗੁਪ੍ਰਸੂ) ੪. ਵਿਸ੍ਤਾਰ. ਫੈਲਾਉ। ੫. ਉਭਰਿਆ ਹੋਇਆ ਥਾਂ। ੬. ਪੁਰਾਣੇ ਸਮੇਂ ਦਾ ਇੱਕ ਮਾਪ ਅਤੇ ਤੋਲ. ਅਠਤਾਲੀ ਮੁੱਠੀ ਭਰ ਲੰਬਾਈ ਅਤੇ ਦੋ ਸੇਰ ਭਰ ਵਜਨ.


ਸੰ. ਸੰਗ੍ਯਾ- ਗਮਨ. ਕੂਚ. ਰਵਾਨਗੀ। ੨. ਪਾਇਤਾ. ਜੋਤਿਸੀ ਦੇ ਦੱਸੇ ਮੁਹੂਰਤ ਪੁਰ ਜੋ ਕੂਚ ਨਾ ਕਰ ਸਕੇ, ਉਹ ਆਪਣੀ ਥਾਂ ਸ਼ਸਤ੍ਰ ਵਸਤ੍ਰ ਆਦਿ ਸਾਮਾਨ ਰਵਾਨਾ ਕਰਦਾ ਹੈ, ਇਸ ਦੀ ਭੀ ਪ੍ਰਸ੍‍ਥਾਨ ਸੰਗ੍ਯਾ ਹੈ. ਦੇਖੋ, ਪਾਇਤਾ ੩.


ਸੰ. ਸੰਗ੍ਯਾ- ਸਵਾਲ. ਪੁੱਛ. ਜਿਗ੍ਯਾਸਾ। ੨. ਅਥਰਵੇਦ ਦੀ ਇਕ ਉਪਨਿਸਦ, ਜਿਸ ਵਿਚ ਛੀ ਪ੍ਰਸ਼੍ਨ ਹਨ, ਇਸ ਦੇ ਕੁੱਲ ੬੭ ਮੰਤ੍ਰ ਹਨ.


ਸੰ. ਸੰਗ੍ਯਾ- ਜਲ ਆਦਿ ਦਾ ਚੁਇਣਾ. ਟਪਕਣਾ। ੨. ਸੋਤਾ. ਚਸ਼ਮਾ. ਝਰਨਾ। ੩. ਪਸੀਨਾ. ਮੁੜ੍ਹਕਾ। ੪. ਦੁੱਧ, ਜੋ ਥਣਾਂ ਵਿੱਚੋਂ ਚੋਇਆ ਹੈ.


ਸੰ. ਪ੍ਰ- ਸ਼੍ਰੁ ਸੰਗ੍ਯਾ- ਵਹਾਉ। ੨. ਪਾਣੀ ਦਾ ਵਹਾਉ. ਨਦੀ. ਨਾਲਾ। ੩. ਪਸੀਨਾ ਚੁਇਣ ਦਾ ਭਾਵ। ੪. ਪੇਸ਼ਾਬ. ਮੂਤ੍ਰ.