ਬ੍ਰਾਹਮਣ. "ਸੋ ਬ੍ਰਹਮਣ, ਜੋ ਬਿੰਦੈ ਬ੍ਰਹਮ." (ਸਵਾ ਮਃ ੧)
ਬ੍ਰਾਹ੍ਮਣੀ. ਬ੍ਰਾਹਮਣ ਦੀ ਇਸਤ੍ਰੀ. ਬ੍ਰਾਹਮਣ ਜਾਤਿ ਦੀ ਨਾਰੀ. "ਜੌ ਤੂ ਬ੍ਰਾਹਮਣੁ ਬ੍ਰਹਮਣੀ ਜਾਇਆ." (ਗਉ ਕਬੀਰ) "ਅਧਮ ਚੰਡਾਲੀ ਭਈ ਬ੍ਰਹਮਣੀ." (ਆਸਾ ਮਃ ੫) ਦੇਖੋ, ਅੰਧਮਚੰਡਾਲੀ। ੨. ਬ੍ਰਹਮਾ ਦੀ ਸ਼ਕਤੀ. ਬ੍ਰਹ੍ਮਾਣੀ. "ਤੁਹੀ ਬ੍ਰਹਮਣੀ ਬੈਸਨਵੀ." (ਕ੍ਰਿਸਨਾਵ)
ਦੇਖੋ, ਬ੍ਰਹਮਣ.
ਬ੍ਰਾਹ੍ਮਣ- ਈਸ਼. ਬ੍ਰਾਹ੍ਮਣੇਸ਼. ਬ੍ਰਾਹਮਣਾਂ ਦਾ ਸਰਦਾਰ। ੨. ਬ੍ਰਹ੍ਮਾ. ਚਤੁਰਾਨਨ.
ਬ੍ਰਹ੍ਮਤ. ਬ੍ਰਾਹਮਣਪੁਣਾ. "ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ." (ਮਃ ੩. ਵਾਰ ਸੋਰ)
ਬ੍ਰਹਮਦਾਸ ਕਸ਼ਮੀਰੀ ਪੰਡਿਤ, ਜੋ ਸ਼ੀ ਗੁਰੂ ਨਾਨਕਦੇਵ ਜੀ ਦੇ ਕਸ਼ਮੀਰ ਜਾਣ ਸਮੇਂ ਸ਼ਾਲਗ੍ਰਾਮ ਦੀ ਪੂਜਾ ਛੱਡਕੇ ਕਰਤਾਰ ਦਾ ਉਪਾਸਕ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪਿਆ.
ਬ੍ਰਹ੍ਮ ਦਾ ਧਿਆਨ.
ਬ੍ਰਹਮ ਧ੍ਯਾਨੀ (ध्यानिन्). ਬ੍ਰਹਮ ਦਾ ਧਿਆਨ ਕਰਨ ਵਾਲਾ.
ਦੇਖੋ, ਬ੍ਰਹਮਧਿਆਨ.
ਬ੍ਰਾਹ੍ਮਣ. ਦ੍ਵਿਜ। ੨. ਆਤਮਗ੍ਯਾਨੀ.
ਬ੍ਰਹਮਰੰਧ੍ਰ. ਦਸ਼ਮਦ੍ਵਾਰ. "ਬ੍ਰਹਮਨਿਰੰਧ੍ ਕੋ ਫੋਰ ਮੁਨੀਸ ਕੀ ਜੋਤਿ ਸੁ ਜੋਤਿ ਕੇ ਮੱਧ ਮਿਲਾਨੀ." (ਦੱਤਾਵ) ਯੋਗਾਭ੍ਯਾਸੀ, ਦਸ਼ਮਦ੍ਵਾਰ ਭੰਨਕੇ ਪ੍ਰਾਣ ਤ੍ਯਾਗਣ ਨੂੰ, ਯੋਗ ਦਾ ਕਮਾਲ ਸਮਝਦੇ ਹਨ.
ਦੇਖੋ, ਬ੍ਰਹਮੁ ੪.