Meanings of Punjabi words starting from ਮ

ਭੋਜਨ ਨੂੰ ਪਚਾਉਣ ਵਾਲੀ ਪਕ੍ਵਾਸ਼ਯ (ਮੇਦੇ) ਦੀ ਗਰਮੀ ਦਾ ਮੱਠਿਆਂ ਪੈਣਾ. ਦੇਖੋ, ਅਜੀਰਣ.


ਸੰ. ਸੰਗ੍ਯਾ- ਇੱਕ ਸ੍ਵਰਗ ਦਾ ਬਿਰਛ, ਜਿਸ ਦੇ ਫੁੱਲ ਵਡੇ ਸੁਗੰਧ ਵਾਲੇ ਮੰਨੇ ਗਏ ਹਨ. ਦੇਖੋ, ਸੁਰਤਰੁ. "ਮੰਦਾਰਨ ਕੁਸਮਾਂਜੁਲਿ ਅਰਪਹਿ"." (ਨਾਪ੍ਰ) ੨. ਮੂੰਗੇ ਦਾ ਪਿੰਡ। ੩. ਅੱਕ। ੪. ਧਤੂਰਾ। ੫. ਦੇਖੋ, ਮਢਾਲ। ੬. ਮੰਦ (ਛਨਿੱਛਰ) ਆਰ (ਮੰਗਲ). ਭਾਵ ਛਨਿੱਛਰ ਤੇ ਮੰਗਲਗ੍ਰਹ.


ਦੇਖੋ, ਮਦਾਰੀ. "ਤਿਸ ਛਿਨ ਇਕ ਫਕੀਰ ਮੰਦਾਰੀ." (ਗੁਪ੍ਰਸੂ) ੨. ਵਿ- ਮੰਦਾਰ ਬਿਰਛ ਨਾਲ ਹੈ ਜਿਸ ਦਾ ਸੰਬੰਧ. ਮੰਦਾਰ ਦਾ. ਦੇਖੋ, ਮਢਾਲ.


ਦੇਖੋ, ਮਦਾਲਸਾ.


ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ.


ਮੰਦਾ ਦਾ ਇਸਤ੍ਰੀਲਿੰਗ। ੨. ਦੇਖੋ, ਮੰਦੀ ਕੰਮੀ.


ਮੰਦੇ (ਬੁਰੇ) ਕਰਮੋਂ ਸੇ, ਨੀਚ ਕਰਮਾਂ ਦ੍ਵਾਰਾ. ਭੈੜੇ ਅਮਲਾਂ ਕਰਕੇ.