Meanings of Punjabi words starting from ਪ

ਸੰ. ਪ੍ਰਹਰ੍ਸ. ਸੰਗ੍ਯਾ- ਆਨੰਦ. ਖ਼ੁਸ਼ੀ. ਬਹੁਤ ਪ੍ਰਸੰਨਤਾ.


ਸੰ. ਪੁਹਰ੍ਸਣ. ਸੰਗ੍ਯਾ- ਆਨੰਦ. ਅਤਿ ਪ੍ਰਸੰਨਤਾ. "ਪ੍ਰਸ੍ਟ ਪ੍ਰਹਰਖਣ ਦੁਸ੍ਟ ਮਥੇ." (ਅਕਾਲ) ੨. ਮਨਵਾਂਛਿਤ ਤੋਂ ਜਾਦਾ ਪ੍ਰਾਪ੍ਤੀ ਹੋਣੀ, ਐਸਾ ਵਰਣਨ "ਪ੍ਰਹਰਸਣ" ਅਲੰਕਾਰ ਹੈ.#ਜਹਿਂ ਇੱਛਾ ਤੇ ਫਲ ਅਧਿਕਾਈ,#ਕੋ ਪਾਵੈ, ਪਰਹਰਸਣ ਗਾਈ.#(ਗਰਬਗੰਜਨੀ)#ਉਦਾਹਰਣ-#ਅਜਾਮਲੁ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ#ਕਰਿ ਨਾਰਾਇਣ ਬੋਲਾਰੇ,#ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ#ਜਮਕੰਕਰ ਮਾਰਿ ਬਿਦਾਰੇ.#(ਨਟ ਅਃ ਮਃ ੪)#ਡੱਲੇ ਨੇ ਮਾਂਗੀ ਜਬ ਬਰਖਾ,#ਗੁਰੂ ਕ੍ਰਿਪਾ ਤੇ ਤਬ ਜਲ ਵਰਖਾ.#ਤਿਸੀ ਸਮੇ ਦੀਨੋ ਯਹਿ ਵਰ ਹੈ,#ਸਤਦ੍ਰਵ ਮਰੁਥਲ ਸੇਚਨ ਕਰ ਹੈ.#(ਅ) ਕਿਸੀ ਵਸਤੁ ਦੀ ਪ੍ਰਾਪਤੀ ਲਈ ਕੋਈ ਉਪਾਉ ਸੋਚਣਾ, ਪਰ ਉਸ ਨੂੰ ਅਮਲ ਵਿੱਚ ਲਿਆਂਦੇ ਬਿਨਾ ਹੀ ਵਾਂਛਿਤ ਵਸਤੁ ਦੀ ਪ੍ਰਾਪਤੀ ਹੋ ਜਾਣੀ 'ਪ੍ਰਹਰਸਣ' ਦਾ ਦੂਜਾ ਭੇਦ ਹੈ. "ਮਨ ਜਾਂਕੀ ਇੱਛਾ ਕਰੈ ਮਿਲੈ ਵਸਤੁ ਸੋ ਆਯ" (ਰਾਮਚੰਦ੍ਰ ਭੂਸਣ)#ਉਦਾਹਰਣ-#ਧਨ ਉਪਜਾਵਨ ਕਾਰਨੇ ਚਿਤਵੈ ਅਨਿਕ ਉਪਾਯ,#ਅਕਸਮਾਤ ਨਿਉਂ ਖੋਦਤੇ ਦਬ੍ਯੋ ਖਜਾਨਾ ਪਾਯ.


ਸੰ. ਸੰਗ੍ਯਾ- ਖੋਹਣਾ. ਛੀਨਣਾ। ੨. ਪ੍ਰਹਾਰ. ਸ਼ਸਤ੍ਰ ਦਾ ਵਾਰ। ੩. ਸ਼ਸਤ੍ਰ। ੪. ਯੁੱਧ। ੫. ਇਸਤ੍ਰੀਆਂ ਦੀ ਸਵਾਰੀ ਦਾ ਪਰਦੇਦਾਰ ਰਥ ਝੰਪਾਨ ਆਦਿ.


ਸੰ. प्रहर्तृ. ਵਿ- ਪ੍ਰਹਾਰ ਕਰਤਾ "ਜਗਤ ਪ੍ਰਹਰਤਾ ਸਭ ਜਗ ਭਰਤਾ." (ਗ੍ਯਾਨ) ੨. ਯੋਧਾ.


ਸੰ. प्रल्हाद- ਪ੍ਰਲ੍‌ਹਾਦ ਇਹ ਸ਼ਬਦ प्रहाद्- ਪ੍ਰਹ੍ਹ੍ਹਾਦ ਭੀ ਹੈ. ਹਿਰਨ੍ਯਕਸ਼ਿਪ ਦਾ ਪੁਤ੍ਰ ਅਤੇ ਬਲਿ ਦਾ ਪਿਤਾ. ਪੁਰਾਣਕਥਾ ਹੈ ਕਿ ਹਿਰਨ੍ਯਕਸ਼ਿਪ ਨੇ ਦੇਵਤਿਆਂ ਨਾਲ ਯੁੱਧ ਕਰਕੇ ਸ੍ਵਰਗਲੋਕ ਇੰਦ੍ਰ ਕੋਲੋਂ ਲੈਲਿਆ ਸੀ. ਇਸ ਦਾ ਪੁਤ੍ਰ ਪ੍ਰਹਲਾਦ ਛੋਟੀ ਅਵਸਥਾ ਵਿੱਚ ਹੀ ਵਿਸਨੁ ਦਾ ਉਪਾਸਕ ਬਣ ਗਿਆ। ਉਸ ਦਾ ਪਿਤਾ ਬਹੁਤ ਗੁੱਸੇ ਹੋਇਆ ਅਤੇ ਪ੍ਰਹਲਾਦ ਨੂੰ ਮਾਰਨ ਦਾ ਹੁਕਮ ਦਿੱਤਾ, ਪਰ ਦੈਤਾਂ ਦੇ ਅਸਤ੍ਰ ਸਰਪਾਂ ਦੇ ਢੰਗ ਹਾਥੀਆ ਲਾਟਾਂ ਆਦਿਕ ਦਾ ਪ੍ਰਹਲਾਦ ਪੁਰ ਕੁਝ ਅਸਰ ਨਾ ਹੋਇਆ, ਪਰ ਹਿਰਨ੍ਯਕਸ਼ਿਪੁ ਨੂੰ ਦੰਡ ਦੇਣ ਲਈ ਵਿਸਨੁ ਨੇ ਨਰਸਿੰਹ ਅਵਤਾਰ ਧਾਰਿਆ.#ਪਿਤਾ ਦੇ ਪਰਲੋਕ ਜਾਣ ਪਿੱਛੋਂ ਪ੍ਰਹਲਾਦ ਦੈਤਾਂ ਦਾ ਰਾਜਾ ਬਣਿਆ ਅਤੇ ਪਾਤਾਲ ਵਿੱਚ ਰਹਿਣ ਲੱਗਾ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਇਹ ਇੰਦ੍ਰਪਦਵੀ ਨੂੰ ਪ੍ਰਾਪਤ ਹੋਇਆ ਅਤੇ ਅੰਤ ਵਿੱਚ ਵਿਸਨੁਰੂਪ ਹੀ ਹੋ ਗਿਆ. ਭਾਰਤ ਦੇ ਭਗਤਾਂ ਦੀ ਰਚਨਾ ਅਤੇ ਸਿੱਖ ਧਰਮਗ੍ਰੰਥਾਂ ਵਿੱਚ ਪ੍ਰਹਲਾਦ ਦਾ ਪਿਤਾ ਹਰਨਾਖਸ ਲਿਖਿਆ ਹੈ. "ਪ੍ਰਹਲਾਦ ਕਾ ਰਾਖਾ ਹੋਇਆ ਰਘੁਰਾਇ." (ਭੈਰ ਮਃ ੩) "ਦੈਤਪੁਤ੍ਰ ਪ੍ਰਹਲਾਦ." (ਭੈਰ ਮਃ ੩) "ਪ੍ਰਹਲਾਦ ਭਗਤ ਲੀਨੋਵਤਾਰ." (ਨਰ ਸਿੰਘਾਵ) ੨. ਆਨੰਦ. ਖ਼ੁਸ਼ੀ. "ਦੇਨ ਪ੍ਰਹਲਾਦ ਪ੍ਰਹਲਾਦ ਕੋ." (ਗੁਪ੍ਰਸੂ)


ਰਹਿਤਨਾਮੇ ਦਾ ਕਰਤਾ ਇੱਕ ਸਿੰਘ. ਇਸ ਦੇ ਰਹਿਤਨਾਮੇ ਦਾ ਆਰੰਭ ਇਸ ਦੋਹੇ ਤੋਂ ਹੁੰਦਾ ਹੈ- "ਅਬਚਲਨਗਰ ਬੈਠੇ ਗੁਰੂ ਮਨ ਮਹਿ ਕੀਆ ਬਿਚਾਰ, ਬੋਲਿਆ ਪੂਰਾ ਸਤਿਗੁਰੂ ਮੂਰਿਤ ਸ੍ਰੀ ਕਰਤਾਰ." ਅਰ ਰਹਿਤਨਾਮਾ ਬਣਨ ਦਾ ਸਾਲ ਦੱਸਿਆ ਹੈ-#"ਸੰਮਤ ਸਤ੍ਰਹਿ ਸੈ ਭਏ ਬਰਖ ਬਵੰਜਾ ਨਿਹਾਰ,#ਮਾਘ ਵਦੀ ਤਿਥਿ ਪੰਚਮੀ ਵੀਰਵਾਰ ਸੁਭ ਵਾਰ,"#ਇਸ ਨੇ ਇਹ ਖਿਆਲ ਨਹੀੰ ਕੀਤਾ ਕਿ ਸੰਮਤ ੧੭੫੨ ਵਿੱਚ ਗੁਰੂ ਸਾਹਿਬ ਅਬਿਚਲਨਗਰ ਨਹੀਂ ਪਧਾਰੇ ਅਰ ਨਾ ਉਸ ਵੇਲੇ ਖਾਲਸੇ ਦੀ ਰਚਨਾ ਸੀ.#ਇਸੇ ਰਹਿਤਨਾਮੇ ਦੇ ਇਹ ਵਾਕ ਹਨ-#"ਅਕਾਲਪੁਰਖ ਕੇ ਹੁਕਮ ਤੇ ਪ੍ਰਗਟ ਚਲਾਯੋ ਪੰਥ,#ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ."#ਗੁਰੂ ਖਾਲਸਾ ਮਾਨੀਓ ਪ੍ਰਗਟ ਗੁਰੂ ਕੀ ਦੇਹ." ×××


ਦੇਖੋ, ਪ੍ਰਹਲਾਦ.


ਸੰ. ਸੰਗ੍ਯਾ- ਅੱਟਹਾਸ. ਜ਼ੋਰ ਦਾ ਹਾਸਾ। ੨. ਸ਼ਿਵ। ੩. ਨਟ। ੪. ਭੰਡ. ਮਖੌਲੀਆ.