Meanings of Punjabi words starting from ਬ

ਦੇਖੋ, ਬ੍ਰਹਮਪੁਤ੍ਰ.


ਮੱਧ ਭਾਰਤ ਦੇ ਚਾਂਦਾ ਜਿਲੇ ਦਾ ਇੱਕ ਨਗਰ, ਜੋ ਚਾਂਦਾ ਤੋਂ ੭੭ ਮੀਲ ਹੈ. ਗੁਰੂ ਨਾਨਕਦੇਵ ਲੋਕਾਂ ਦਾ ਉੱਧਾਰ ਕਰਦੇ ਇਸ ਥਾਂ ਆਏ ਸਨ। ੨. ਬ੍ਰਹਮਾ ਦੇਵਤਾ ਦਾ ਲੋਕ. ਬ੍ਰਹਮਪੁਰੀ, ਜੋ ਸੁਮੇਰੁ ਪਹਾੜ ਦੀ ਦੱਸੀ ਜਾਂਦੀ ਹੈ. "ਬ੍ਰਹਮਪੁਰੀ ਨਿਹਚਲੁ ਨਹੀਂ ਰਹਣਾ." (ਗਉ ਅਃ ਮਃ ੫) ੩. ਦੇਖੋ, ਸਾਲਿਬਾਹਨ.


ਗੁਰਬਾਣੀ। ੨. ਕਰਤਾਰ ਦੀ ਪ੍ਰੇਰਣਾ ਦ੍ਵਾਰਾ ਸ਼ੁੱਧ ਅੰਤਹਕਰਣ ਵਿੱਚ ਉਪਜੀ ਬਾਤ। ੩. ਬ੍ਰਹ੍‌ਮਾ ਦੀ ਬਾਣੀ, ਵੇਦ.


ਦੇਖੋ, ਬ੍ਰਹਮਵਾਦ.


ਆਤਮਵਿਚਾਰ. ਬ੍ਰਹਮਵਿਵੇਕ.


ਬ੍ਰਹ੍‌ਮਬਿੰਦੁ. ਸਿਮ੍ਰਿਤੀਆਂ ਅਨੁਸਾਰ ਵੇਦ ਪੜ੍ਹਨ ਸਮੇਂ ਮੁਖ ਤੋਂ ਨਿਕਲੀ ਹੋਈ ਜਲ ਦੀ ਬੂੰਦ। ੨. ਕਰਤਾਰ ਦੀ ਰਚੀ ਹੋਈ ਪ੍ਰਾਣੀਆਂ ਦੇ ਸ਼ਰੀਰ ਵਿੱਚ ਵੀਰਯ ਦੀ ਬੂੰਦ. "ਬ੍ਰਹਮਬਿੰਦੁ ਤੇ ਸਭ ਉਤਪਾਤੀ." (ਗਉ ਕਬੀਰ) ੩. ਜਲ. "ਬ੍ਰਹਮਬਿੰਦੁ ਤੇ ਸਭ ਓਪਤਿ ਹੋਈ." (ਭੈਰ ਮਃ ੩)


ਬ੍ਰਹ੍‌ਮਵਿਚਾਰ. ਆਤਮਵਿਚਾਰ. "ਬ੍ਰਹਮਬੀਚਾਰ ਬੀਚਾਰੇ ਕੋਇ." (ਰਾਮ ਮਃ ੫)


ਬ੍ਰਹ੍‌ਮਭੋਜ੍ਯ. ਬ੍ਰਾਹਮਣਾਂ ਲਈ ਤਿਆਰ ਕੀਤਾ ਭੋਜਨ. ਬ੍ਰਾਹਮਣਾਂ ਅਰਥ ਯਗ੍ਯ. "ਬ੍ਰਹਮਭੋਜ ਕੀਨੋ ਪੁਰ ਤਾਂਹੀ." (ਨਾਪ੍ਰ)


ਬ੍ਰਾਹਮ੍ ਮੁਹੂਰ੍‍ਤ. ਬ੍ਰਹਮ (ਵੇਦ) ਪਾਠ ਦਾ ਸਮਾਂ। ੨. ਸੂਰਜ ਚੜ੍ਹਨ ਤੋਂ ਦੋ ਘੜੀ ਪਹਿਲਾਂ ਦਾ ਸਮਾ. ਦੇਖੋ, ਦੇਵੀ ਭਾਗਵਤ ਸਕੰਧ ੧੧. ਅਃ ੨. ਅਮ੍ਰਿਤਵੇਲਾ. "ਬ੍ਰਹਮਮੁਹੂਰਤ ਸ੍ਯਾਮ ਉਠੈਂ, ਉਠਿ ਨ੍ਹਾਇ ਹ੍ਰਿਦੈ ਹਰਿਧ੍ਯਾਨ ਧਰੈਂ" (ਕ੍ਰਿਸਨਾਵ)