Meanings of Punjabi words starting from ਮ

ਦੇਖੋ, ਮੰਦ. "ਸੁਣਿਐ ਮੁਖਿ ਸਲਾਹਣ ਮੰਦੁ." (ਜਪੁ)


ਵਿ- ਮੰਦਤਾ ਵਾਲਾ. ਮਾੜਾ. ਬੁਰਾ. ਘੱਟ. "ਤਿਨ ਮਸਤਕਿ ਭਾਗੁ ਮੰਦੇਰਾ." (ਟੋਡੀ ਮਃ ੪)


ਨੀਚ ਕਰਮਾਂ ਵਿੱਚ. "ਓਨੀ ਮੰਦੈ ਪੈਰੁ ਨ ਰਾਖਿਓ." (ਵਾਰ ਆਸਾ) ਦੇਖੋ, ਮੰਦ ਅਤੇ ਮੰਦਤਾ.


ਵਿ- ਮੰਦ (ਪਤਲੀ) ਉਦਰ (ਕਮਰ) ਵਾਲੀ।੨ ਸੰਗ੍ਯਾ- ਹੇਮਾ ਅਪਸਰਾ ਦੇ ਪੇਟੋਂ ਮਯ ਦਾਨਵ ਦੀ ਕਨ੍ਯਾ, ਜੋ ਰਾਵਣ ਦੀ ਰਾਣੀ ਅਤੇ ਇੰਦ੍ਰਜਿਤ (ਮੇਘਨਾਦ) ਦੀ ਮਾਤਾ ਸੀ. ਇਹ ਵਡੀ ਦਾਨਾ ਰਾਣੀ ਸੀ, ਅਰ ਆਪਣੇ ਪਤੀ ਨੂੰ ਹਿਤ ਦੀ ਸਲਾਹ ਸਮੇਂ ਸਮੇਂ ਸਿਰ ਦਿੰਦੀ ਰਹਿਂਦੀ ਸੀ, ਯਥਾ-#ਸੂਰਬੀਰਾ ਸਜੇ ਘੋਰ ਬਾਜੇ ਬਜੇ#ਭਾਜ ਕੰਤਾ! ਸੁਣੇ ਰਾਮ ਆਏ,#ਬਾਲਿ ਮਾਰ੍ਯੋ ਬਲੀ ਸਿੰਧੁ ਪਾਟ੍ਯੋ ਜਿਨੈ#ਤਾਹਿ ਸੋ ਬੈਰ ਕੈਸੇ ਰਚਾਏ?#ਬ੍ਯਾਧ ਜੀਤ੍ਯੋ ਜਿਨੈ ਜੰਭ ਮਾਰ੍ਯੋ ਉਨੈ#ਰਾਮ ਔਤਾਰ ਸੋਈ ਸੁਹਾਏ,#ਦੇ ਮਿਲੋ ਜਾਨਕੀ ਬਾਤ ਹੈ ਸ੍ਯਾਨ ਕੀ#ਚਾਮ ਕੇ ਦਾਮ ਕਾਹੇ ਚਲਾਏ? (ਰਾਮਾਵ)


ਸੰ. ਸੰਗ੍ਯਾ- - ਗੰਭੀਰ ਧੁਨਿ। ੨. ਮ੍ਰਿਦੰਗ। ੩. ਵਿ- ਮਿੱਠੀ ਅਤੇ ਗੰਭੀਰ ਆਵਾਜ਼ ਵਾਲਾ। ੪. ਦੇਖੋ, ਮੰਦਰ। ੫. ਦੇਖੋ, ਨਾਦ ੬.


ਦੇਖੋ, ਮੰਦਰਾਚਲ.