Meanings of Punjabi words starting from ਸ

ਸੰਗ੍ਯਾ- ਰੱਸੀ. ਡੋਰੀ.


ਸੰ. सुबुद्घ. ਵਿ- ਚੰਗੀ ਤਰਾਂ ਜਾਗਿਆ ਹੋਇਆ। ੨. ਆਤਮਗ੍ਯਾਨੀ। ੩. ਸੰਗ੍ਯਾ- ਰਾਜਾ ਚਿਤ੍ਰ ਸਿੰਘ ਦਾ ਇੱਕ ਮੰਤ੍ਰੀ ਜਿਸ ਦਾ ਜਿਕਰ ੪੦੫ ਵੇਂ ਚਰਿਤ੍ਰ ਦੇ ਆਦਿ ਹੈ. ਸਾਰੇ ਇਸਤ੍ਰੀ ਚਰਿਤ੍ਰ ਇਸੇ ਨੇ ਰਾਜੇ ਨੂੰ ਇਸਤ੍ਰੀਆਂ ਦੇ ਛਲ ਤੋਂ ਬਚਾਉਣ ਲਈ ਸੁਣਾਏ ਸਨ। ੪. ਬਿਰਜਨਾਦ (ਵੀਰਯਨਾਦ) ਦਾਨਵ ਦਾ ਇੱਕ ਮੰਤ੍ਰੀ, ਅਤੇ ਸੈਨਾਪਤਿ, ਜਿਸ ਦਾ ਜਿਕਰ ਸਰਬਲੋਹ ਵਿੱਚ ਆਇਆ ਹੈ.


ਦੇਖੋ, ਸਬੇਗ ਸਿੰਘ.


ਗੁਰੁਪ੍ਰਤਾਪਸੂਰਯ ਅਨੁਸਾਰ ਸੁਬੇਲ ਅਤੇ ਬੇਲ ਦੋ ਦੈਤਰਾਜ ਸਨ, ਜਿਨ੍ਹਾਂ ਨੇ ਸਤਯੁਗ ਵਿੱਚ ਦੁਰਗਾ ਨਾਲ ਜੰਗ ਕੀਤਾ, ਅਰ ਜਿਨ੍ਹਾਂ ਨੂੰ ਹੇਮਕੁੰਟ ਪੁਰ ਦੁਸ੍ਟਦਮਨ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਨਾਸ਼ ਕੀਤਾ.


ਵਿ- ਉੱਤਮ ਗ੍ਯਾਨ ਵਾਲਾ. ਯਥਾਰਥ ਗ੍ਯਾਨੀ। ੨. ਜੋ ਆਸਾਨੀ ਨਾਲ ਸਮਝਿਆ ਜਾ ਸਕੇ। ੩. ਸੰਗ੍ਯਾ- ਆਤਮਗ੍ਯਾਨ. ਉੱਤਮ ਗ੍ਯਾਨ.