Meanings of Punjabi words starting from ਪ

ਸੰ. प्रहासिन- ਵਿ- ਉੱਚਾ ਹੱਸਣ ਵਾਲਾ ਅੱਟਹਾਸ ਕਰਨ ਵਾਲਾ. "ਦਾਮਨੀ ਪ੍ਰਹਾਸਨ." (ਅਕਾਲ)


ਸੰਗ੍ਯਾ- ਵਾਰ. ਆਘਾਤ. ਚੋਟ. ਸੱਟ.


प्रहारिन. ਵਿ- ਪ੍ਰਹਾਰ ਕਰਨ ਵਾਲਾ. ਮਾਰਨ ਵਾਲਾ। ੨. ਸ਼ਸਤ੍ਰ ਆਦਿ ਚਲਾਉਣ ਵਾਲਾ। ੩. ਵਿਨਾਸ਼ਕ.


ਦੇਖੋ, ਪ੍ਰਹਲਾਦ. "ਮਾਤਾ ਉਪਦੇਸੈ, ਪ੍ਰਹਿਲਾਦ ਪਿਆਰੇ." (ਭੈਰ ਮਃ ੩)


ਦੇਖੋ, ਪ੍ਰਹਲਾਦ ਸਿੰਘ.


ਦੇਖੋ, ਪ੍ਰਹਲਾਦ. "ਪ੍ਰਹਿਲਾਦੁ ਕਹੈ, ਸੁਣਹੁ ਮੇਰੀ ਮਾਇ." (ਭੈਰ ਮਃ ੩)


ਪ੍ਰਹਾਰੰਤ. ਪ੍ਰਹਾਰ ਕਰੰਤ. "ਪ੍ਰਹੀਰੰਤ ਤੀਰੰ." (ਕਲਕੀ)


ਪਹੇਲੀ. ਬੁਝਾਰਤ. ਇਹ ਉਭਯਾਲੰਕਾਰ ਹੈ. ਅਰਥਪਹੇਲੀ ਦਾ ਸ੍ਵਰੂਪ ਦੇਖੋ, ਅਲੰਕਾਰ "ਚਿਤ੍ਰ" ਦੇ ਅੰਗ ੬. ਵਿੱਚ.#ਵਰਣਪ੍ਰਹੇਲਿਕਾ ਅਜਿਹੀ ਬੁਝਾਰਤ ਹੈ, ਜਿਸ ਦੇ ਪ੍ਰਸ਼ਨਾਂ ਦਾ ਉੱਤਰ ਅੱਖਰਾਂ ਵਿੱਚੋਂ ਹੀ ਪ੍ਰਗਟ ਹੁੰਦਾ ਹੈ. ਇਸ ਦੇ ਹੀ ਅੰਤਰਗਤ ਅੰਤਰਲਾਪਿਕਾ ਅਤੇ ਵਹਿਰਲਾਪਿਕਾ ਆਦਿਕ ਭੇਦ ਹਨ. ਇਸ ਦੇ ਕਈ ਉਦਾਹਰਣ ਅੱਗੇ ਦਿਖਾਉਂਦੇ ਹਾਂ-#ਉਦਾਹਰਣ-#(ੳ) ਕਿਸ ਤੇ ਪਸ਼ੁ ਜ੍ਯੋਂ ਪੇਟ ਭਰ#ਲੇਟਤ ਹੋਇ ਨਿਸੰਗ?#ਬੁੱਧੀ ਵਿਦ੍ਯਾ ਵਿਦਾ ਕਰ#ਮਾਨ ਮ੍ਰਯਾਦਾ ਭੰਗ?#ਇਸ ਪ੍ਰਸ਼ਨ ਦਾ ਉੱਤਰ "ਭੰਗ" ਹੈ.#ਅ)ਨਿਰਮਲ ਕੇ ਵਹ ਆਦਿ ਮੇ#ਰਹਿਤੋ. ਬੀਚ ਬਿਹੰਗ,#ਜੰਗ ਅੰਤ ਮੇ ਪੇਖਿਯਤ#ਬੂਝ ਪ੍ਰਸ਼ਨ ਪ੍ਰਸੰਗ,#ਉੱਤਰ "ਨਿਹੰਗ"#ੲ)ਸੰਭੁ ਕਹਾਂ ਬਿਖ ਪਰਤ?#ਜਨਮ ਦੁਰਲੱਭ ਕਵਨ ਕਹਿ?#ਪ੍ਰਜਾ ਭੂਪ ਕਹਿਂ ਦੇਤ?#ਦਾਨ ਮੇ ਚਹਤ ਕਵਨ ਨਹਿ?#ਕਾ ਕਰ ਸੋਭਤ ਬਾਮ?#ਦਯਾ ਨਹਿ ਕਾ ਪਰ ਚਹਿਯੇ?#ਮੰਗਲ ਮੇ ਧੁਨਿ ਕਵਨ?#ਕਵਨ ਪ੍ਰਭੁ ਪੂਜ ਜਿ ਲਹਿਯੇ?#ਕਵਨ ਗ੍ਯਾਨ ਵਿਗ੍ਯਾਨ ਦਾ?#ਵੇਦਿਵੰਸ਼ ਕੋ ਧਰਮਧੁਰ?#ਸਸਿਜਹਰੀ ਉੱਤਰ ਦਯੋ#"ਨਾਨਕ ਦੇਵ ਅਭੇਦ ਗੁਰ."#(ਭਾਈ ਬੁਧ ਸਿੰਘ)#ਇਸ ਛੱਪਯ ਦੇ ਦਸ ਪ੍ਰਸ਼ਨਾਂ ਦਾ ਉੱਤਰ "ਨਾਨਕ ਦੇਵ ਅਭੇਵ ਗੁਰ" ਵਾਕ੍ਯ ਵਿੱਚ ਯਥਾ ਕ੍ਰਮ ਇਉਂ ਹੈ- ਨਾਰ, ਨਰ, ਕਰ, ਦੇਰ, ਵਰ, ਅਰ, ਭੇਰ, ਵਰ, ਗੁਰ ਅਤੇ ਨਾਨਕ ਦੇਵ ਅਭੇਵ ਗੁਰ ਹੈ.#ਸ)ਕੰਜ ਲਸੈ ਕਿਹ ਮੱਧ?#ਸੁਭਟ ਹਰਖਤ ਕਿਹ ਕੈ ਨਿਧ?#ਸਤ੍ਰ ਡਰੈ ਕਿਹ ਦੇਖ?#ਕੌਨ ਹਰਿਪ੍ਰਿਯਾ ਸਰਬ ਸਿਧ?#ਕੋ ਭੂਖਨ ਰਮਣੀਨ?#ਕਹਾਂ ਗਾਵਨ ਮਨਭਾਵਨ?#ਜੂਪਕਾਰ ਕੋ ਸਾਰ?#ਕੌਨ ਹਯ ਰਾਮ ਬਧਾਵਨ?#ਕਹਿਂ ਮੁਨਿ ਗ੍ਰਹਿ? ਕੋ ਸ਼ੁਭ ਜਨਮ ਜਗ?#ਜਗ ਕਿ ਭਾਖ ਅੰਮ੍ਰਿਤ ਸੁ ਕਵਿ?#ਦਸਸੀਸ ਹਰਨ ਸ੍ਰੀ ਰਾਮ ਕਰ#ਸੋਭਤ ਹੈ "ਸਰ ਨਬਲ ਛਬ"#(ਕਵਿ ਅਮ੍ਰਿਤਰਾਯ)#ਇਸ ਛੱਪਯ ਦੇ ਬਾਰਾਂ ਪ੍ਰਸ਼ਨਾਂ ਦਾ ਉੱਤਰ "ਸਰ ਨਬਲ ਛਬ" ਪਦ ਵਿੱਚ ਗਤਾਗਤ ਰੀਤਿ ਨਾਲ ਇਉਂ ਹੈ- ਸਰ, ਰਨ, ਬਲ, ਲਛ, ਛਬ, ਬਛ, ਛਲ, ਲਬ, ਬਨ, ਨਰ, ਰਸ ਅਤੇ ਸਰ ਨਬਲ ਛਬ.#ਹ)ਮੋ ਮਦ ਕਾ ਛਰ ਲੋਹ ਦਗਾ ਮਲ#ਸੰਭ ਕਬੀ ਉਰ ਮਾਹਿ ਨ ਧਾਰੋ,#ਰਾਹ ਅਬੋ ਸਖਿ ਦੈ ਮਰ ਜੰਧਮ#ਮਾਵ ਸਦਾ ਉਰ ਤੇ ਨਹਿ ਟਾਰੋ,#ਸਾਗੁ ਭਵੇ ਸੁ ਸਪੰਚ ਇਨੀ ਤਰ#ਜੋ ਦਨ ਦਾ ਥਲ ਨੇਤ ਸਁਭਾਰੇ,#ਜੋ ਇਨ ਤੇ ਹਰਿ ਨਾਹਿ ਮਿਲੇ#ਤਬ ਜਾਮਨ ਸਿੰਘ ਗੁਲਾਬ ਤਿਹਾਰੋ.#(ਭਾਵਰਸਾਮ੍ਰਿਤ)#ਇਸ ਸਵੈਯੇ ਦੀ ਪਦਯੋਜਨਾ ਇਉਂ ਹੈ-#ਮੋਹ, ਮਦ, ਦਗਾ, ਕਾਮ, ਛਲ, ਰਸ#ਲੋਭ, ਕਬੀ ਉਰ ਮਾਹਿ ਨ ਧਾਰੋ,#ਰਾਮ, ਹਰ, ਅਜ, ਬੋਧ, ਸਮ, ਖਿਮਾ,#ਦੈਵ, ਸਦਾ ਉਰ ਤੇ ਨਹਿ ਟਾਰੋ,#ਸਾਂਤ, ਗੁਰ, ਭਜ, ਵੇਦ, ਸੁਨ, ਸਦ,#ਪੰਥ, ਚਲ, ਇਨੇ ਨੀਤ ਸੰਭਾਰੋ.#ਕ)ਇਸਤ੍ਰੀ ਕੋ ਪ੍ਰਿਯ ਕਵਨ?#ਜਨਮ ਉੱਤਮ ਕੋ ਕਹਿਯੇ?#ਨ੍ਰਿਪਹਿ ਪ੍ਰਜਾ ਕ੍ਯਾ ਦੇਤ?#ਮਾਨ ਕਾ ਕਰ ਜਗ ਲਹਿਯੇ?#ਕਵਨ ਨੇਤ੍ਰ ਕੋ ਵਿਸਯ?#ਦੇਹ ਚੈਤਨ ਕਿਹਕਰ ਹੈ?#ਜਗਤਾਰਕ ਹੈ ਕਵਨ?#ਪਰਮਗੁਰ ਆਦਿ ਅਕ੍ਸ਼੍‍ਰ ਹੈ?#ਇਹ ਵਹਿਰਲਾਪਿਕਾ ਹੈ, ਉੱਤਰ ਇਉਂ ਹਨ- ਨਾਹਿ, ਨਰ, ਕਰ, ਗੁਣ, ਰੂਪ, ਜੀਵ. ਅੰਤਿਮ ਪ੍ਰਸ਼ਨ ਜੋ ਹੈ ਕਿ ਜਗਤਾਰਕ ਪਰਮਗੁਰ ਕਵਨ ਹੈ? ਇਸ ਦਾ ਉੱਤਰ ਦਿੱਤਾ ਹੈ ਕਿ ਉੱਤਰ ਦੇ ਪਦਾਂ ਦਾ ਆਦਿ ਅੱਖਰ ਹੈ. ਆਦਿ ਦੇ ਅੱਖਰ ਲੈਣ ਤੋਂ ਉੱਤਰ ਬਣਦਾ ਹੈ. "ਨਾਨਕ ਗੁਰੂ ਜੀ."


ਸੰ. ਵਿ- ਪ੍ਰਗਟ ਜੋ ਪ੍ਰਤੱਖ ਹੋਵੇ. ਜਾਹਿਰ। ੨. ਸਪਸ੍ਟ. ਸਾਫ.


ਸੰ. ਪ੍ਰ- ਕਸਣ. ਸੰਗ੍ਯਾ- ਅਧਿਕਤਾ। ੨. ਖਿੱਚਣ ਦੀ ਕ੍ਰਿਯਾ. ਘਸੀਟਣਾ. "ਦੁਸਟ ਪ੍ਰਕਰਖਣ." (ਅਕਾਲ)


ਸੰ. ਸੰਗ੍ਯਾ- ਪ੍ਰਸੰਗ ਕਥਾ। ੨. ਗ੍ਰੰਥ ਦਾ ਭਾਗ. ਬਾਬ। ੩. ਉਤਪੰਨ ਕਰਨਾ. "ਜਗਤ ਪ੍ਰਕਰਰ੍‍ਣ." (ਗ੍ਯਾਨ)