ਦੇਖੋ, ਬ੍ਰਹਮਰਿਖੀ.
ਦੇਖੋ, ਬ੍ਰਹਮਰਿਖੀ ਦੇਸ਼.
ਬ੍ਰਹਮਰੰਧ੍ਰ. ਦਸ਼ਮਦ੍ਵਾਰ. "ਜੋਤਿ ਜੋਤਿ ਬਿਖੈ ਰਲੀ ਤਜ ਬ੍ਰਹਮਰੰਧ੍ਰ ਉਤਾਲ." (ਚੰਡੀ ੨) ਦੇਖੋ, ਬ੍ਰਹਮਨਿਰੰਧ੍ਰ.
ਬ੍ਰਹਮ੍ਲੋਕ ਬ੍ਰਹਮਪੁਰੀ. ਸੁਮੇਰੁ ਪੁਰ ਬ੍ਰਹਮਾ ਦੀ ਪੁਰੀ. "ਬ੍ਰਹਮਲੋਕ ਅਰੁ ਰੁਦ੍ਰਲੋਕ ਆਈ ਇੰਦ੍ਰਲੋਕ ਤੇ ਧਾਇ." (ਗੂਜ ਮਃ ੫)
nan
ਦੇਖੋ, ਬ੍ਰਹਮਵਾਦੀ.
ਦੇਖੋ, ਬ੍ਰਹਮਵਿਦ.
nan
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)
ਸੰ, ਬ੍ਰਹਮੈਵ. ਕੇਵਲ ਬ੍ਰਹਮ ਹੀ. "ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ." (ਸਾਰ ਛੰਤ ਮਃ ੫)
ਪਾਰਬ੍ਰਹਮ ਵਿੱਚ ਅੰਤਹਕਰਣ ਦੀ ਇਸਥਿਤੀ. ਆਤਮਪਦ ਵਿੱਚ ਸ੍ਥਿਰਤਾ. "ਗੁਰਮੁਖਿ ਸੰਧਿ ਮਿਲ ਬ੍ਰਹਮਾਸਨ ਬਿਸ੍ਰਾਮ." (ਭਾਗੁ ਕ)
ਬ੍ਰਹਮਾਣੀ. ਬ੍ਰਹਮਾ ਦੀ ਇਸਤ੍ਰੀ.