Meanings of Punjabi words starting from ਸ

ਦੇਖੋ, ਸੁਵਰਚਲਾ.


ਸੰਗ੍ਯਾ- ਉੱਤਮ ਵ੍ਰਤ. ਸ਼ੁਭ ਨਿਯਮ। ੨. ਇੱਕ ਰਿਖੀ. "ਤਹਾਂ ਸੁਬ੍ਰਤ ਨਾਮਾ ਮੁਨਿ ਰਹੈ." (ਚਰਿਤ੍ਰ ੩੧੯) ੩. ਵਿ- ਸ਼੍ਰੇਸ੍ਠ ਵ੍ਰਤ ਦੇ ਧਾਰਨ ਵਾਲਾ. ਸ਼ੁਭ ਨਿਯਮਧਾਰੀ.


ਸੰ. सुवृत. ਸੁਵ੍ਰਿੱਤ. ਵਿ- ਹੱਛੇ ਚਾਲ ਚਲਨ ਵਾਲਾ. ਨੇਕ। ੨. ਚੰਗੀ ਉਪਜੀਵਿਕਾ ਵਾਲਾ ੩. ਚੰਗੀ ਤਰਾਂ ਕੀਤਾ ਹੋਇਆ."ਅਨੇਕ ਅਨੇਕ ਕ੍ਰਿੱਤ ਸੁਬ੍ਰਿੰਤ" (ਗਯਾਨ)


ਵਿ- ਸੁਵ੍ਰਿੱਤਾ. ਉੱਤਮ ਆਚਾਰ ਵਾਲੀ. "ਸੁਨਹੁ ਸੁਬ੍ਰਿਤੇ! ਇਮ ਉਰ ਜਾਨ." (ਗੁਪ੍ਰਸੂ) ਹੇ ਸੁਵ੍ਰਿੱਤਾ! ਸੁਨੋ.


ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ.


ਦੇਖੋ, ਸੁਬਹਾਨ.


ਸੰ. ਵਿ- ਸੁੰਦਰ. ੨. ਅੱਛੇ ਭਾਗ ਵਾਲਾ. ਖ਼ੁਸ਼ਨਸੀਬ। ੩. ਆਨੰਦ ਦੇਣ ਵਾਲਾ। ੪. ਸੰਗ੍ਯਾ- ਸੁਹਾਗਾ. ਟੰਕਣ। ੫. ਚੰਪਕ. ਚੰਬਾ। ੬. ਸ਼ਿਵ.


ਸੰ. ਵਿ- ਸੁੰਦਰੀ. ਖ਼ੂਬਸੂਰਤ। ੨. ਸੁਹਾਗਣ ਇਸਤ੍ਰੀ। ੩. ਸੰਗ੍ਯਾ- ਹਲਦੀ। ੪. ਤੁਲਸੀ। ੫. ਕਸਤੂਰੀ। ੬. ਚਮੇਲੀ.


ਸ਼ੁਭ ਆਚਾਰ ਦਾ ਸੰਖੇਪ.


ਦੇਖੋ, ਸੁਭਚਿੰਤਨ। ੨. ਸ਼ੁਭ- ਦ੍ਰਿਸ੍ਟਿ. ਮਿਹਰ ਦੀ ਨਜਰ. "ਸੁਭਚਿਤਵਨਿ ਦਾਸ ਤੁਮਾਰੇ." (ਸੋਰ ਮਃ ੪)


ਵਿ- ਸ਼ੁਭ (ਭਲਾ) ਚਿਤਵਨ ਵਾਲਾ. ਖ਼ੈਰਖ੍ਵਾਹ.