Meanings of Punjabi words starting from ਕ

ਕ੍ਰਿ- ਤੋਬਾ ਕਰਨਾ. ਕੰਨ ਨੂੰ ਹੱਥ ਲਾਕੇ ਪ੍ਰਤਿਗ੍ਯਾ ਕਰਨੀ ਕਿ ਮੈਂ ਫੇਰ ਇਹ ਕਰਮ ਨਹੀਂ ਕਰਾਂਗਾ. ਇਹ ਭਾਵ ਭੀ ਹੈ ਕਿ ਜੇ ਮੈਂ ਫੇਰ ਕੁਕਰਮ ਕਰਾਂ, ਤਦ ਮੇਰੇ ਕੰਨ ਪੁੱਟੇ ਜਾਣ। ੨. ਪਾਰਾਸ਼ਰ ਸਿੰਮ੍ਰਿਤੀ ਵਿੱਚ ਲਿਖਿਆ ਹੈ ਕਿ ਝੂਠ ਬੋਲਕੇ ਜਾਂ ਪਤਿਤ ਨਾਲ ਗੱਲ ਕਰਕੇ ਸੱਜਾ ਕੰਨ ਛੁਹਿਣਾ ਚਾਹੀਏ, ਕਿਉਂਕਿ ਉਸ ਥਾਂ ਦੇਵਤਾ ਰਹਿੰਦੇ ਹਨ, ਜਿਨ੍ਹਾਂ ਦੇ ਛੁਹਣ ਤੋਂ ਸ਼ੁੱਧ ਹੋ ਜਾਈਦਾ ਹੈ. ਦੇਖੋ, ਅਃ ੭. ਸ਼ਃ ੨੮- ੨੯.


ਕ੍ਰਿ- ਗੋਸ਼ਮਾਲੀ ਕਰਨੀ. ਕੰਨ ਮਰੋੜਕੇ ਹਦਾਇਤ ਕਰਨੀ ਕਿ ਇਹ ਕੁਕਰਮ ਫੇਰ ਨਹੀਂ ਕਰਨਾ. "ਕਰਿ ਪੀਰਹੁ ਕੰਨਮੁਰਟੀਐ." (ਵਾਰ ਰਾਮ ੩)


ਸੰਗ੍ਯਾ- ਰਾਗ ਸੁਣਨ ਦਾ ਸ਼ੌਕ਼। ੨. ਗੱਲਾਂ ਸੁਣਨ ਦਾ ਪ੍ਰੇਮ.


ਦੇਖੋ, ਕੰਨ ੩.


ਸੰਗ੍ਯਾ- ਦੀਰਘ ਆੜੇ ਦੀ ਮਾਤ੍ਰਾ (ਾ). ੨. ਸ੍‌ਕੰਧ. ਕੰਨ੍ਹਾ. ਮੋਢਾ.