Meanings of Punjabi words starting from ਬ

ਬ੍ਰਹਮਾ ਤੋਂ ਲੈ ਕੇ ਸਭ ਦੇਵਤੇ. "ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ." (ਸਵੈਯੇ ਸ੍ਰੀ ਮੁਖਵਾਕ ਮਃ ੫)


ਬ੍ਰਹਮਾਂਡ. ਬ੍ਰਹਮ- ਅੰਡ. ਬ੍ਰਹ੍‌ਮ ਦਾ ਆਂਡਾ. ਗੋਲਾਕਾਰ ਜਗਤ. ਖਗੋਲ ਅਤੇ ਭੂਗੋਲ। ੨. ਮਨੁ ਸਿਮ੍ਰਿਤਿ ਅਤੇ ਪੁਰਾਣਾਂ ਵਿੱਚ ਕਥਾ ਹੈ ਕਿ ਜਗਤ- ਰਚਨਾ ਤੋਂ ਪਹਿਲਾਂ ਇੱਕ ਸੋਨੇਰੰਗਾ ਆਂਡਾ ਪੈਦਾ ਹੋਇਆ, ਜੋ ਹਜ਼ਾਰ ਵਰ੍ਹੇ ਪਿੱਛੋਂ ਫੁੱਟਕੇ ਦੋ ਖੰਡ ਹੋ ਗਿਆ, ਜਿਸ ਤੋਂ ਸੱਤ ਉੱਪਰਲੇ ਅਤੇ ਸੱਤ ਹੇਠਲੇ ਲੋਕ ਬਣੇ. ਇਸ ਵਿਸਯ ਦੇਖੋ, ਛਾਂਦੋਗ੍ਯ ਉਪਨਿਸਦ ਖੰਡ ੧੯.; ਦੇਖੋ, ਬ੍ਰਹਮਾਂਡ.


ਦੇਖੋ, ਬ੍ਰਹਮਾ। ੨. ਯਗ੍ਯਵਿਧਿ ਕਰਾਉਣ ਵਾਲਾ ਇੱਕ ਬ੍ਰਾਹਮਣ. ਦੇਖੋ, ਰਿਤ੍ਵਜ.


ਇਸ ਦਾ ਅਸਲ ਨਾਉਂ ਇਬਰਾਹੀਮਸ਼ਾਹ ਸੀ. ਇਹ ਮਾਲਵੇ ਦੇ ਛੱਤੇਆਣੇ ਪਿੰਡ ਦਾ ਵਸਨੀਕ ਮੁਸਲਮਾਨ ਸੀ. ਜਦ ਸ਼੍ਰੀ ਕਲਗੀਧਰ ਸੰਮਤ ੧੭੬੨- ੬੩ ਵਿੱਚ ਜੰਗਲ ਨੂੰ ਮੰਗਲਭੂਮਿ ਕਰਨ ਹਿਤ ਵਿਚਰਦੇ ਹੋਏ ਇਸ ਦੇ ਪਿੰਡ ਪਧਾਰੇ, ਤਦ ਸਤਿਗੁਰੂ ਦਾ ਉਪਦੇਸ਼ ਸੁਣਕੇ ਇਸ ਦੇ ਚਿੱਤ ਉੱਤੇ ਅਜੇਹਾ ਅਸਰ ਹੋਇਆ ਕਿ ਇਸਲਾਮ ਨੂੰ ਤ੍ਯਾਗਕੇ ਸਿੰਘ ਸਜ ਗਿਆ. ਇਸ ਪ੍ਰਸੰਗ ਨੂੰ ਭਾਈ ਸੰਤੋਖਸਿੰਘ ਜੀ ਨੇ ਗੁਰੁਪ੍ਰਤਾਪ ਸੂਰਜ ਦੇ ਪਹਿਲੇ ਐਨ ਦੇ ੧੮ਵੇਂ ਅਧ੍ਯਾਯ ਵਿੱਚ ਇਉਂ ਲਿਖਿਆ ਹੈ:-#"ਸੁਨ ਸ਼੍ਰੀ ਪ੍ਰਭੁ ਪ੍ਰਸੰਨਤਾ ਧਾਰੀ।#ਪੂਰਬ ਭਲੀ ਰੀਤਿ ਤੈਂ ਡਾਰੀ।#ਮੁਸਲਮਾਨ ਹੁਇ ਭਾਵਨ ਧਰੈ।#ਮਿਲਨ ਪੰਥ ਮੇ ਜੇ ਹਿਤ ਕਰੈ।#ਤਉ ਯਹਿ ਉਚਿਤ ਖਾਲਸੇ ਬੀਚ।#ਪਾਹੁਲ ਲੇਇ ਊਚ ਕੈ ਨੀਚ।#ਮਾਨਸਿੰਘ ਕੋ ਹੁਕਮ ਬਖਾਨਾ।#ਖਰੋ ਹੋਹੁ ਕਰ ਸਿੱਖ ਸੁਜਾਨਾ।#ਲੇ ਆਗ੍ਯਾ ਅੰਮ੍ਰਿਤ ਬਨਵਾਯੋ।#ਖਰੇ ਹੋਇ ਤਤਕਾਲ ਛਕਾਯੋ।#ਸ਼੍ਰੀ ਮੁਖ ਤੇ ਤਬ ਨਾਮ ਉਚਾਰ੍ਯੋ।#ਸ਼ੁਭ ਅਜਮੇਰਸਿੰਘ ਤਹਿਂ ਧਾਰ੍ਯੋ।#ਵਾਹਿਗੁਰ ਜੀ ਕੀ ਕਹਿ ਫਤੇ।#ਭਾ ਕਲ੍ਯਾਣ ਉਚਿਤ ਮੁਦ ਚਿਤੇ।#ਸਿਮਰਨ ਕਰਨ ਲਗ੍ਯੋ ਗੁਰੁ ਕੇਰਾ।#ਗੁਰਬਾਣੀ ਪੜ੍ਹ ਸੰਝ ਸਵੇਰਾ।"#ਦੇਖੋ, ਛੱਤੇਆਣਾ.; ਦੇਖੋ, ਬਹਮੀਸ਼ਾਹ.


ਦੇਖੋ, ਬ੍ਰਾਹਮੀ ਘ੍ਰਿਤ.


ਦੇਖੋ, ਬ੍ਰਹਮ। ੨. ਆਤਮਾ. "ਅੰਤਰਿ ਬ੍ਰਹਮੁ ਨ ਚੀਨਈ." (ਮਃ ੩. ਵਾਰ ਸ੍ਰੀ) ੩. ਵੇਦ. "ਗੁਰਮੁਖਿ ਬਾਣੀ ਬ੍ਰਹਮੁ ਹੈ." (ਸ੍ਰੀ ਮਃ ੩) ੪. ਬ੍ਰਹ੍‌ਮਾ. ਚਤੁਰਾਨਨ. "ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲੁ ਸੰਕਰਦੇਉ."¹ (ਆਸਾ ਕਬੀਰ) ੫. ਪ੍ਰਾਣ. ਸ੍ਵਾਸ. "ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ." (ਆਸਾ ਕਬੀਰ)


ਦੇਖੋ, ਬ੍ਰਹਮਟਿਆ. "ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ." (ਮਃ ੫. ਵਾਰ ਗੂਜ ੨) ਸਾਰੇ ਸੰਸਾਰ ਵਿੱਚ ਇੱਕ ਨਜਰ ਆਇਆ.


ਬ੍ਰਹਮਾ- ਇਵ. ਬ੍ਰਹਮਾ ਦੀ ਤਰਾਂ. "ਭਰਮੇ ਸਿਧ ਸਾਧਕ ਬ੍ਰਹਮੇਵਾ." (ਬਾਵਨ)