ਕ੍ਰਿ- ਮਨਨ ਕਰਨਾ. ਵਿਚਾਰਨਾ। ੨. ਅੰਗੀਕਾਰ ਕਰਨਾ. ਮਨਜੂਰ ਕਰਨਾ. ਮੰਨ ਲੈਣਾ. "ਮੰਨੇ ਕੀ ਗਤਿ ਕਹੀ ਨ ਜਾਇ." (ਜਪੁ) "ਜਿਨੀ ਸੁਣਿਕੈ ਮੰਨਿਆ." (ਸ੍ਰੀ ਮਃ ੩) ੩. ਮਾਨ੍ਯ ਠਹਿਰਾਉਣਾ. ਪੂਜਣਾ. ਉਪਾਸਨਾ. "ਸਤਿਗੁਰੁ ਪੁਰਖੁ ਨ ਮੰਨਿਓ." (ਸ੍ਰੀ ਮਃ ੩)
nan
nan
ਸੰਗ੍ਯਾ- ਪੂਜਾ। ੨. ਮੰਨ ਲੈਣ ਦੀ ਕ੍ਰਿਯਾ। ੩. ਸੁੱਖ. ਮਨੌਤ. ਕਿਸੇ ਦੇਵਤਾ ਨੂੰ ਭੇਟਾ ਆਦਿ ਦੇਣ ਦਾ ਪ੍ਰਣ. ਦੇਖੋ, ਮਨਤਾ.
nan
ਗੋਪੀਚੰਦ ਦੀ ਮਾਤਾ.
ਮਨ ਮੇਂ. ਦਿਲ ਵਿੱਚ। ੨. ਮੰਨਕੇ। ੩. ਸੰ. ਮਾਨ੍ਯ. ਪੂਜ੍ਯ। ੪. ਦੇਖੋ, ਮੰਨਿ ਜਾਣੈ.
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ.
nan
ਮੰਨਣਾ ਜਾਣੇ. ਸ਼੍ਰੱਧਾ ਸਹਿਤ ਅੰਗੀਕਾਰ ਕਰਨਾ ਸਮਝੋ, "ਜੋ ਕੋ ਮੰਨਿ ਜਾਣੈ ਮਨਿ ਕੋਇ." (ਜਪੁ)
ਮੋਟੀ ਅਤੇ ਛੋਟੀ ਰੋਟੀ. ਦੇਖੋ, ਮੰਨ ੧। ੨. ਦੇਖੋ. ਮੰਨਣਾ.
ਦੇਖੋ, ਮਨ. "ਮਨਮੁਖ ਮੰਨੁ ਅਜਿਤੁ ਹੈ." (ਮਃ ੩. ਵਾਰ ਸੋਰ)