Meanings of Punjabi words starting from ਸ

ਸੰਗ੍ਯਾ- ਸ਼ੁਭ (ਭਲਾ) ਚਿਤਵਨਾ. ਭਲਾ ਚਾਹੁਣਾ. ਖ਼ੈਰਖ਼੍ਵਾਹੀ। ੨. ਨੇਕ ਖ਼ਿਆਲ. "ਸੁਭਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ." (ਆਸਾ ਛੰਤ ਮਃ ੫)


ਸੰਗ੍ਯਾ- ਉੱਤਮ ਯੋਧਾ. ਸੂਰਮਾ। ਸਿਪਾਹੀ.


ਸੰਗ੍ਯਾ- ਬਰਛੀ. ਸੈਹਥੀ. (ਸਨਾਮਾ) ਬੰਦੂਕ. (ਸਨਾਮਾ)


ਸੰਗ੍ਯਾ- ਰਣਭੂਮਿ, ਜਿਸ ਥਾਂ ਯੋਧਿਆਂ ਦਾ ਮਿਲਾਪ ਹੁੰਦਾ ਹੈ. (ਸਨਾਮਾ)


ਸੰਗ੍ਯਾ- ਸੈਨਾ, ਜਿਸ ਵਿੱਚ ਉੱਤਮ ਯੋਧੇ ਹਨ. (ਸਨਾਮਾ)


ਵਿ- ਯੋਧਿਆਂ ਦਾ ਸਰਦਾਰ। ੨. ਸੰਗ੍ਯਾ- ਸਿਪਹਸਾਲਾਰ. ਜਨਰਲ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਗੁਰੁ ਲਘੁ. ਅਥਵਾ ਇਉਂ ਕਹੋ ਕਿ ਚਾਰ ਤੁਕਾਂ ਦਾ ਦੋਹਾ ਹੀ ਸੁਭਟੇਂਦ੍ਰ ਹੈ, ਜਿਸ ਦੀ ਚੌਹਾਂ ਤੁਕਾਂ ਦਾ ਅੰਤ੍ਯਾਨੁਪ੍ਰਾਸ ਮਿਲੇ.#ਉਦਾਹਰਣ-#ਸਰੜ ਸਰੜ ਜਬ ਚਢਤ ਦਲ ਸਜ ਕਰ ਸਿੰਘ ਸੁਬੀਰ,#ਬਰੜ ਬਰੜ ਬਰੜਾਤ ਰਿਪੁ ਬਿਹਬਲ ਬਿਕਲ ਸ਼ਰੀਰ,#ਭਰੜ ਭਰੜ ਭਯ ਭਜਤ ਭੀ ਬਿਲਪਤ ਬਹੁ ਭਟ ਭੀਰ,#ਮਰੜ ਮਰੜ ਕਾਲੀ ਚਬੈ ਅੜਤ ਜੁ ਦੁਸ੍ਟ ਬਹੀਰ.#(ਸਿੱਖੀ ਪ੍ਰਭਾਕਰ)


ਵਸੁਦੇਵ ਦੀ ਪੁਤ੍ਰੀ, ਕ੍ਰਿਸਨ ਜੀ ਦੀ ਭੈਣ ਅਤੇ ਅਰਜੁਨ ਦੀ ਇਸਤ੍ਰੀ. ਇਸ ਦੇ ਵਡੇ ਭਾਈ ਬਲਰਾਮ ਦੀ ਇੱਛਾ ਇਸ ਨੂੰ ਦੁਰਯੋਧਨ ਨਾਲ ਵਿਆਹੁਣ ਦੀ ਸੀ, ਪਰ ਅਰਜੁਨ ਸੁਭਦ੍ਰਾ ਨੂੰ ਕ੍ਰਿਸਨ ਜੀ ਦੀ ਸਲਾਹ ਨਾਲ ਦ੍ਵਾਰਿਕਾ ਤੋਂ ਚੁਰਾਕੇ ਲੈ ਗਿਆ. ਸੁਭਦ੍ਰਾ ਅਭਿਮਨ੍ਯੁ ਦੀ ਮਾਤਾ ਅਤੇ ਪਰੀਕ੍ਸ਼ਿਤ ਦੀ ਦਾਦੀ ਸੀ. ਜਗੰਨਾਥ ਦੇ ਮੰਦਿਰ ਵਿੱਚ ਕਈ ਲੇਖਕਾਂ ਨੇ ਭੁੱਲ ਕਰਕੇ ਸੁਭਦ੍ਰਾ ਦੀ ਮੂਰਤਿ ਦਾ ਹੋਣਾ ਲਿਖਿਆ ਹੈ, ਅਸਲ ਵਿੱਚ ਉਹ ਭਦ੍ਰਾ ਦੀ ਹੈ. ਦੇਖੋ, ਭਦ੍ਰਾ.


ਸੰ. ਸ਼ੁਭਮਸ੍‍ਤੁ. ਸ਼ੁਭੰ- ਅਸ੍‍ਤੁ. ਆਸ਼ੀਰਵਾਦ ਬੋਧਕ ਸ਼ਬਦ ਹੈ. ਸ਼ੁਭ ਹੋ. ਮੰਗਲ ਹੋ. ਕਲ੍ਯਾਣ ਹੋ. ਭਲਾ ਹੋਵੇ.


ਵਿ- ਚੰਗੀ ਤਰਾਂ ਭਰਿਆ ਹੋਇਆ. ਕੰਢਿਆਂ ਤੀਕ ਪੂਰਣ. "ਖਿਨ ਮਹਿ ਊਣੇ ਸੁਭਰ ਭਰਿਆ." (ਭੈਰ ਮਃ ੫) ੨. ਸ਼ੁਭ੍ਰ. ਉੱਜਲ। ੩. ਸੁੰਦਰ. "ਸੁਭਰ ਕਪੜ." (ਵਾਰ ਮਾਰੂ ੨. ਮਃ ੫)


ਦੇਖੋ, ਸੁਭ੍ਰਮ.