Meanings of Punjabi words starting from ਝ

ਕ੍ਰਿ- ਝੂਰਨਾ. ਪਛਤਾਉਣਾ। ੨. ਈਰਖਾ ਵਿੱਚ ਸੜਨਾ. ਦੇਖੋ, ਬਿਸੂਰਣ. "ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ." (ਭੈਰ ਮਃ ੫)


ਸੰਗ੍ਯਾ- ਸੰਘੱਟ. ਗਰੋਹ। ੨. ਬਿਰਛਾਂ ਦਾ ਅਜਿਹਾ ਸੰਘੱਟ, ਜਿਸ ਦੀਆਂ ਟਾਹਣੀਆਂ ਆਪੋਵਿੱਚੀਂ ਮਿਲਕੇ ਤੰਬੂ ਦੀ ਸ਼ਕਲ ਬਣ ਜਾਣ। ੩. ਝੁੰਬ. ਚਾਦਰ ਅਥਵਾ ਖੇਸ ਆਦਿਕ ਨਾਲ ਸਿਰ ਦਾ ਢਕਣਾ.