Meanings of Punjabi words starting from ਦ

ਸ਼ਸਤ੍ਰਨਾਮਮਾਲਾ ਦੇ ੪੪੧ ਅੰਗ ਵਿੱਚ ਦ੍ਵਿਪਨੀ ਦੀ ਥਾਂ ਲਿਖਾਰੀ ਨੇ ਦਯਧਨਿ ਲਿਖ ਦਿੱਤਾ ਹੈ. ਦ੍ਵਿਪ (ਹਾਥੀਆਂ ਦੀ) ਅਨੀ (ਫੌਜ).


ਸੰ. दय्. ਧਾ- ਦਯਾ ਕਰਨਾ, ਦਾਨ ਦੇਣਾ, ਪਾਲਨ ਕਰਨਾ। ੨. ਸੰਗ੍ਯਾ- ਕਰੁਣਾ. ਰਹ਼ਮ. "ਦਯਾ ਧਾਰੀ ਹਰਿ ਨਾਥ" (ਟੋਡੀ ਮਃ ੫) ੩. ਦੈਵ. ਵਿਧਾਤਾ. ਦੈਯਾ. "ਦਯਾ ਕੀ ਸਹੁਁ." (ਚਰਿਤ੍ਰ ੨)


ਦਯਾ ਦਾ ਸਮੁੰਦਰ. ਦਯਾਸਿੰਧੁ.


ਲਹੌਰ ਨਿਵਾਸੀ ਦਯਾਰਾਮ ਸੋਫਤੀ ਖਤ੍ਰੀ, ਜਿਸ ਨੇ ੧. ਵੈਸਾਖ ਸੰਮਤ ੧੭੫੬ ਨੂੰ ਕੇਸਗੜ੍ਹ (ਆਨੰਦਪੁਰ) ਦੇ ਦਿਵਾਨ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੂੰ ਸੀਸ ਅਰਪਨ ਕੀਤਾ ਅਤੇ ਸਭ ਤੋਂ ਪਹਿਲਾਂ ਅਮ੍ਰਿਤ ਛਕਕੇ ਦਯਾਸਿੰਘ ਹੋਇਆ. ਦਸ਼ਮੇਸ਼ ਨੇ ਇਸ ਨੂੰ ਪ੍ਯਾਰੀਆਂ ਦਾ ਜਥੇਦਾਰ ਥਾਪਿਆ, ਦੇਖੋ, ਪੰਜ ਪ੍ਯਾਰੇ.#ਜਫ਼ਰਨਾਮਾ ਲੈਕੇ ਔਰੰਗਜ਼ੇਬ ਪਾਸ ਇਹੀ ਸੱਜਨ ਗਿਆ ਸੀ. ਇਸ ਦਾ ਰਚਿਆ ਇੱਕ ਰਹਿਤਨਾਮਾ ਭੀ ਦੇਖੀਦਾ ਹੈ. ਦੇਖੋ, ਗੁਰਮਤਸੁਧਾਕਰ ਕਲਾ ੧੧.


ਲਹੌਰ ਨਿਵਾਸੀ ਬਾਬਾ ਹਰਿਦਾਸ ਜੀ ਦੀ ਧਰਮ ਪਤਨੀ, ਜਿਸ ਦੇ ਉਦਰ ਤੋਂ ਗੁਰੂ ਰਾਮਦਾਸ ਸਾਹਿਬ ਨੇ ਜਨਮ ਲਿਆ ੨. ਸ਼੍ਰੀ ਗੁਰੂ ਅੰਗਦਦੇਵ ਦੀ ਮਾਤਾ. ਦੇਖੋ, ਅੰਗਦ ਗੁਰੂ। ੩. ਸਰਦਾਰ ਸਾਹਿਬ ਸਿੰਘ ਭੰਗੀ, ਰਈਸ ਗੁਜਰਾਤ ਦੀ ਸਰਦਾਰਨੀ. ਇਸ ਦੇ ਪਤੀ ਦਾ ਦੇਹਾਂਤ ਹੋਣ ਪੁਰ ਮਹਾਰਾਜਾ ਰਣਜੀਤਸਿੰਘ ਨੇ ਸਨ ੧੮੧੧ ਵਿੱਚ ਇਸ ਨਾਲ ਪੁਨਰ ਵਿਆਹ ਕੀਤਾ. ਦਯਾਕੌਰ ਦੀ ਕੁੱਖ ਤੋਂ ਕੌਰ ਕਸ਼ਮੀਰਾਸਿੰਘ ਅਤੇ ਪੋਸ਼ੌਰਾਸਿੰਘ ਪੈਦਾ ਹੋਏ. ਕਸ਼ਮੀਰਾਸਿੰਘ ਬਾਬਾ ਬੀਰਸਿੰਘ ਨੌਰੰਗਾਬਾਦੀਏ ਨਾਲ ਸਿੱਖ ਫੌਜ ਦੇ ਹੱਥੋਂ ਸਨ ੧੮੪੩ ਵਿੱਚ ਮਾਰਿਆ ਗਿਆ, ਅਤੇ ਪੇਸ਼ੌਰਾਸਿੰਘ ਫ਼ਤੇਖਾਂ ਟਵਾਣੇ ਅਤੇ ਸਰਦਾਰ ਚੜ੍ਹਤਸਿੰਘ ਅਟਾਰੀ ਵਾਲੇ ਨਾਲ ਲੜਦਾ ਹੋਇਆ ਸਨ ੧੮੪੪ ਵਿੱਚ ਅਟਕ ਮੋਇਆ. ਦਯਾਕੌਰ ਦਾ ਦੇਹਾਂਤ ਸਨ ੧੮੪੩ ਵਿੱਚ ਹੋਇਆ


ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਮਹਾਨ ਯੋਧਾ ਸੀ. ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਭਾਰੀ ਵੀਰਤਾ ਦਿਖਾਈ.


ਭਾਈ ਸੁੱਖਾਸਿੰਘ ਨੇ ਗੁਰਵਿਲਾਸ ਵਿੱਚ ਪਹੇਲੀ ਦੇ ਢੰਗ ਇਹ ਨਾਮ ਭਾਈ ਦਯਾਸਿੰਘ ਜੀ ਦਾ ਲਿਖਿਆ ਹੈ. ਦੇਖੋ, ਧਰਜਚਰ ਰਾਇ.


ਅ਼. [دیانت] ਸੰਗ੍ਯਾ- ਈਮਾਨਦਾਰੀ. ਸੱਚਾਈ. ਰਾਸਤੀ.


ਫ਼ਾ. ਵਿ- ਈਮਾਨਦਾਰ. ਸਾਰਖਾ. ਸੱਦਾ.


ਦੇਖੋ, ਦਯਾਨਤ.


ਵਿ- ਦਯਾ ਦਾ ਖ਼ਜ਼ਾਨਾ। ੨. ਸੰਗ੍ਯਾ- ਕਰਤਾਰ.