Meanings of Punjabi words starting from ਧ

ਸੰ. ਸੰਗ੍ਯਾ- ਚਾਉਲਾਂ ਦਾ ਬੂਟਾ. ਸ਼ਾਲਿ। ੨. ਛਿਲਕੇ (ਤੁਸ) ਸਮੇਤ ਦਾਣਾ. ਕਣ। ੩. ਅੰਨ. ਦੇਖੋ, ਧਾਨੁ। ੪. ਆਧਾਰ. ਆਸਰਾ. "ਜੀਅ ਧਾਨ ਪ੍ਰਭੁ ਪ੍ਰਾਨ ਅਧਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) "ਤੂਹੀ ਮਾਨ ਤੂਹੀ ਧਾਨ." (ਗਉ ਮਃ ੫) ੫. ਧਾਰਣ.


ਦੇਖੋ, ਧਾਣਕ.


ਕ੍ਰਿ- ਕੰਨ੍ਯਾ ਵਿਆਹਕੇ ਘਰੋਂ ਵਿਦਾ ਕਰਨੀ. ਕੰਨ੍ਯਾ ਨੂੰ ਵਿਦਾ ਕਰਨ ਵੇਲੇ ਧਾਨਾਂ (ਖਿੱਲਾਂ) ਦੀ ਵਰਖਾ ਕਰਨ ਦੀ ਦੇਸ਼ਰੀਤਿ ਹੈ. ਇਸ ਦਾ ਮੂਲ ਹਿੰਦੂਮਤ ਦੇ ਧਰਮਸ਼ਾਸਤ੍ਰਾਂ ਵਿੱਚ ਪਾਈਦਾ ਹੈ. ਈ਼ਸਾਈ ਭੀ ਚਾਊਲਾਂ ਦੀ ਵਰਖਾ ਕਰਦੇ ਹਨ.


ਸੰ. ਸੰਗ੍ਯਾ- ਭੁੰਨਿਆ ਹੋਇਆ ਜੌਂ ਅਥਵਾ ਚਾਉਲ। ੨. ਧਣੀਆਂ। ੩. ਅੰਨ ਦਾ ਦਾਣਾ। ੪. ਧਾਇਆ. ਦੌੜਿਆ. ਦੇਖੋ, ਧਾਵਨ. "ਮਨੂਆ ਦਹ ਦਿਸਿ ਧਾਨਾ. (ਮਾਰੂ ਮਃ ੫)


ਧਾਨ (ਅੰਨ) ਦੇ. "ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ." (ਆਸਾ ਪਟੀ ਮਃ ੩) ਦੇਖੋ, ਧਾਨ ਅਤੇ ਧਾਨ੍ਯ। ੨. ਅੰਨ (ਬੀਜ) ਨਾਲ. "ਇਹੁ ਮਨ ਸੀਤੋ ਤੁਮਰੈ ਧਾਨਿ." (ਸਾਰ ਮਃ ੫) ਆਪ ਦੇ ਨਾਮ ਬੀਜ ਨਾਲ ਮਨ ਰੂਪ ਖੇਤ ਵੀਜਿਆ ਹੈ.


ਧਾਨ ਦੇ ਪੱਤੇ ਜੇਹਾ ਹਰੇ ਰੰਗਾ। ੨. ਸੰ. ਵਿ- ਧਾਰਣ ਕਰਨ ਵਾਲੀ। ੩. ਸੰਗ੍ਯਾ- ਜਗਹ. ਅਸਥਾਨ. ਥਾਂ. "ਤ੍ਰ੍ਯੋਦਸ ਬਰਖ ਬਸੈਂ ਬਨਧਾਨੀ." (ਰਾਮਾਵ) "ਬਸੁਦੇਵ ਕੋ ਨੰਦ ਚਲ੍ਯੋ ਰਨਧਾਨੀ." (ਕ੍ਰਿਸ਼ਨਾਵ) ੪. ਰਾਜਧਾਨੀ ਦਾ ਸੰਖੇਪ. "ਧੂਮ੍ਰਦ੍ਰਿਗ ਧਰਨਿ ਧਰ ਧੂਰ ਧਾਨੀ ਕਰਨਿ." (ਚੰਡੀ ੧) ੫. ਮੋਢੀ. ਮੁਖੀਆ. "ਢੱਠਾ ਵਿੱਚ ਮੈਦਾਨ ਦੇ ਰਾਜਿਆਂ ਦਾ ਧਾਨੀ." (ਜੰਗਨਾਮਾ)


ਦੇਖੋ, ਧਾਨ. "ਧਾਨੁ ਪ੍ਰਭੁ ਕਾ ਖਾਨਾ." (ਗਉ ਮਃ ੫) "ਅਣਚਾਰੀ ਕਾ ਧਾਨੁ." (ਸਵਾ ਮਃ ੩) ੨. ਭੁਸ ਸਮੇਤ ਚਾਉਲ। ੩. ਅਛੱਤ. ਅਣਟੁੱਟੇ ਚਾਵਲ. "ਪ੍ਰਾਪਤਿ ਪਾਤੀ ਧਾਨੁ." (ਪ੍ਰਭਾ ਮਃ ੧)


ਦਾਨਵਾ. ਜਾਤੁਧਾਨ ਗਣ. ਦੈਤ੍ਯ ਗਣ. "ਕਰਜੋਰਿ ਠਾਢੇ ਧਾਨੁਵਾ." (ਸਲੋਹ)