Meanings of Punjabi words starting from ਪ

ਦੇਖੋ, ਪਚਾਉਣਾ। ੨. ਪਚਿਆ.


ਵਿ- ਪਚਨਸ਼ੀਲ. ਪਚਣ ਵਾਲਾ. ਦੇਖੋ, ਪਚਨ. "ਗੁਰਨਿੰਦਾ ਪਚੈ ਪਚਾਨੁ." (ਸ੍ਰੀ ਮਃ ੧).


ਦੇਖੋ, ਪੰਚਾਮ੍ਰਿਤ.


ਹਜਮ ਕੀਤਾ। ੨. ਪਕਾਇਆ. ਦੇਖੋ, ਪਚ। ੩. ਸੰਗ੍ਯਾ- ਪਚਾਵਾ. ਇੱਟਾਂ ਪਕਾਉਣ ਦਾ ਭੱਠਾ. ਪਁਜਾਵਾ. "ਤਬ ਰਾਮੂ ਇਕ ਦਯੋ ਪਚਾਯਾ." (ਗੁਪ੍ਰਸੂ)


ਸੰ. ਉਪਚਾਰ. ਸੰਗ੍ਯਾ- ਸੇਵਾ। ੨. ਇ਼ਲਾਜ। ੩. ਯਤਨ। ੪. ਸੰ. ਪ੍ਰਚਾਰ. ਵਿਸ੍ਤਾਰ। ੫. ਪ੍ਰੇਰਨਾ। ੬. ਰਿਵਾਜ. ਚਲਨ। ੭. ਪ੍ਰਸਿੱਧੀ।


ਸਿੰਧੀ. ਕ੍ਰਿ- ਜਿਕਰ ਕਰਨਾ. ਕਹਿਣਾ। ੨. ਵੰਗਾਰਨਾ. ਦੇਖੋ, ਪਚਾਰਨਾ ੨.


ਕ੍ਰਿ- ਪ੍ਰਚਾਰ ਕਰਨਾ। ੨. ਲਲਕਾਰਨਾ. ਵੰਗਾਰਨਾ. ਦੇਖੋ, ਪਚਾਰਣੁ. "ਸੁਰ ਸੰਮੂਹ ਸੰਘਾਰੇ ਰਣਹਿ ਪਚਾਰਕੈ."(ਚੰਡੀ ੧)


ਦੇਖੋ, ਪਚਾਰ ਅਤੇ ਲੋਕਪਚਾਰ.