ਭ੍ਰਮ ਕਰਕੇ. ਭੁਲੇਖੇ ਵਿੱਚ. ਜਿਨੀ ਅੰਮ੍ਰਿਤੁ ਭਰਮਿ ਲੁਟਾਇਆ." (ਮਃ ੩. ਵਾਰ ਬਿਲਾ) ੨. ਭ੍ਰਮ ਵਿੱਚ "ਭਰਮਿ ਨ ਭੂਲਹੁ ਸਤਿਗੁਰੁ ਸੇਵਹੁ." (ਰਾਮ ਅਃ ਮਃ ੩) ੩. ਦੇਖੋ, ਭ੍ਰਮਿ.
ਵਿ- ਭ੍ਰਮਿਤ. ਭੁਲੇਖੇ ਵਿੱਚ ਪਿਆ. "ਕਾਲੁ ਨ ਸੁਝਈ ਦੂਜੇ ਭਰਮਿਤਾ." (ਮਃ ੩. ਵਾਰ ਸੂਹੀ)
ਵਿ- ਭ੍ਰਮ ਵਾਲਾ। ੨. ਦੇਖੋ, ਭ੍ਰਮਿ.
ਭ੍ਰਮਣ ਕਰਦੀ ਹੈ. ਉਡਦੀ ਹੈ. "ਆਨੀਲੇ ਕਾਗਦੁ ਕਾਟੀਲੇ ਗੂਡੀ, ਆਕਾਸ ਮਧੇ ਭਰਮੀਅਲੇ." (ਰਾਮ ਨਾਮਦੇਵ)
ਵਿ- ਭ੍ਰਮ ਵਾਲਾ. ਭ੍ਰਮ ਦਾ ਗ੍ਰਸਿਆ. "ਅਨਿਕ ਜੋਨਿ ਭਰਮੈ ਭਰਮੀਆ." (ਸੁਖਮਨੀ)
ਭ੍ਰਮਣ ਕਰਦਾ, ਕਰਦੇ. "ਕਾਹੂੰ ਰੋਗ ਸੋਗ ਭਰਮੀਜਾ." (ਰਾਮ ਅਃ ਮਃ ੫) ੨. ਭ੍ਰਮਜਨ੍ਯ ਗ੍ਯਾਨ. ਮਿਥ੍ਯਾਗ੍ਯਾਨ. "ਗੁਰਿ ਦੂਰਿਕੀਆ ਭਰਮੀਜਾ ਹੇ." (ਮਾਰੂ ਸੋਲਹੇ ਮਃ ੫)
ਭ੍ਰਮ ਸਹਿਤ ਹੋਇਆ. "ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ." (ਮਃ ੩. ਵਾਰ ਗੂਜ ੧)
ਸੰ. भ्रमिणः ਭ੍ਰਮਿਣ ਭ੍ਰਮਣ (ਭੌਂਣ) ਵਾਲੇ. ਫਿਰਨ ਵਾਲੇ.
ਭ੍ਰਮ. ਦੇਖੋ, ਭਰਮ. "ਭਰਮੁ ਭੇਦੁ ਭਉ ਕਬਹੁ ਨ ਛੂਟਸਿ." (ਭੈਰ ਮਃ ੧)
ਭ੍ਰਮੇਣ. ਭ੍ਰਮ ਕਰਕੇ. ਭੁਲੇਖੇ ਨਾਲ. "ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ." (ਗਾਥਾ)
ਭ੍ਰਮਚਕ੍ਰ। ੨. ਭ੍ਰਮ- ਗਣਨਾ. ਮਿਥ੍ਯਾਗ੍ਯਾਨ ਦੀ ਗਿਣਤੀ. "ਤ੍ਰਿਸਨ ਬੁਝੀ ਭਰਮੰਗਨਾ." (ਮਾਰੂ ਸੋਲਹੇ ਮਃ ੫)