Meanings of Punjabi words starting from ਮ

ਕ੍ਰਿ. ਵਿ- ਵਿੱਚ. ਅੰਦਰ. ਮਧ੍ਯ. "ਪੂਰਿ ਰਹਿਓ ਤੂੰ ਸਰਬ ਮਹੀ." (ਆਸਾ ਨਾਮਦੇਵ) ੨. ਸੰ. ਧਾ- ਪੂਜਨੀਯ ਹੋਣਾ। ੩. ਸੰਗ੍ਯਾ- ਪ੍ਰਿਥਿਵੀ. "ਧਨ ਪੂਰਨ ਸਭੁ ਮਹੀ." (ਸੋਰ ਮਃ ੯) ੪. ਦੇਖੋ, ਏਕ ਅੱਛਰੀ ਦਾ ਰੂਪ ੨। ੫. ਫ਼ਾ. [مہی] ਬਜ਼ੁਰਗੀ। ੬. ਸਰਦਾਰੀ. ਇਸ ਦਾ ਉੱਚਾਰਣ. ਮਿਹੀ ਭੀ ਹੈ.


ਕ੍ਰਿ. ਵਿ- ਮਧ੍ਯ ਮੇਂ. ਮਧ੍ਯ ਸ੍‍ਥਲ ਮੇਂ. ਵਿਕਾਰ. ਅੰਦਰ. ਭੀਤਰਿ. "ਕੋ ਕਹਤੋ ਸਭ ਬਾਹਰਿ ਬਾਹਰਿ, ਕੋ ਕਹਤੋ ਸਭ ਮਹੀਅਉ." (ਜੈਤ ਮਃ ੫) "ਜਲਿ ਥਲਿ ਮਹੀਅਲਿ ਪੂਰਿਆ." (ਗਉ ਥਿਤੀ ਮਃ ੫) "ਡੋਲਤ ਬਨ ਮਹੀਆ." (ਗੂਜ ਕਬੀਰ)


ਦੇਖੋ, ਮਹੀਯਾਨ.


ਕ੍ਰਿ. ਵਿ- ਵਿਚਕਾਰ. ਮਧ੍ਯ ਮੇਂ. ਦੇਖੋ, ਮਹੀਆ.


ਸੰਗ੍ਯਾ- ਪ੍ਰਿਥਿਵੀ ਦਾ ਸ੍ਵਾਮੀ, ਰਾਜਾ। ੨. ਜਗਤਨਾਥ ਕਰਤਾਰ.