ਵਿ- ਲਬ੍ਧ. ਪ੍ਰਾਪਤ ਕੀਤਾ। ੨. ਸੰਗ੍ਯਾ- ਬਾਂਦਰ। ੩. ਦੇਖੋ, ਲੱਧਾ ਭਾਈ.
ਲਹੌਰ ਨਿਵਾਸੀ ਇੱਕ ਆਤਮਗਿਆਨੀ ਅਤੇ ਪਰੋਪਕਾਰੀ ਸਿੱਖ. ਸ਼੍ਰੀ ਗੁਰੂ ਨਾਨਕਦੇਵ ਜੀ ਦੀ ਨਿੰਦਾ ਕਰਨ ਅਤੇ ਗੁਰਦਰਬਾਰ ਦੀ ਸੇਵਾ ਤਿਆਗਣ ਤੋਂ ਸੱਤਾ ਅਤੇ ਬਲਵੰਡ ਰਬਾਬੀ ਸ਼੍ਰੀ ਗੁਰੂ ਅਰਜਨਦੇਵ ਜੀ ਨੇ ਦੀਵਾਨ ਵਿੱਚੋਂ ਕੱਢ ਦਿੱਤੇ ਅਤੇ ਹੁਕਮ ਜਾਰੀ ਕੀਤਾ ਕਿ ਜੋ ਇਨ੍ਹਾਂ ਮਨਮੁਖਾਂ ਦੀ ਸਾਡੇ ਪਾਸੇ ਸਿਫ਼ਾਰਿਸ਼ ਕਰੂ, ਉਸ ਦਾ ਕਾਲਾ ਮੂੰਹ ਕਰਕੇ ਗਧੇ ਚੜ੍ਹਾਇਆ ਜਾਊ. ਇਸ ਪੁਰ ਰਬਾਬੀ ਦੁਖੀ ਹੋਕੇ ਮੁਆਫੀ ਲਈ ਅਨੇਕ ਜਤਨ ਕਰਦੇ ਰਹੇ, ਕਿਸੇ ਨੇ ਕੁਝ ਸਹਾਇਤਾ ਨਾ ਕੀਤੀ, ਅੰਤ ਨੂੰ ਭਾਈ ਲੱਧੇ ਦੀ ਸ਼ਰਣ ਲਈ. ਪਰਉਪਕਾਰੀ ਭਾਈਸਾਹਿਬ, ਕਾਲਾ ਮੂੰਹ ਕਰਕੇ ਗਧੇ ਪੁਰ ਸਵਾਰ ਹੋਕੇ ਲਹੌਰ ਤੋਂ ਅਮ੍ਰਿਤਸਰ ਪਹੁੰਚੇ. ਸ਼੍ਰੀ ਗੁਰੂ ਅਰਜਨਦੇਵ ਜੀ ਨੇ ਸਿੰਘਾਸਨ ਤੋਂ ਉੱਠਕੇ ਭਾਈ ਲੱਧੇ ਨੂੰ ਛਾਤੀ ਨਾਲ ਲਾਇਆ ਅਤੇ ਉਸ ਦੀ ਬੇਨਤੀ ਪੁਰ ਰਬਾਬੀ ਬਖ਼ਸ਼ ਦਿੱਤੇ.
ਵਿ- ਲਬ੍ਧ. ਲੱਭਿਆ. ਪਾਇਆ. ਪ੍ਰਾਪਤ ਕੀਤੀ. ਲੱਭੀ. "ਹਰਿ ਸਜਣੁ ਲਧੜਾ#ਨਾਲਿ." (ਗਉ ਮਃ ੪. ਕਰਹਲੇ) "ਨਾਨਕ ਲਧੜੀਆ ਤਿਨਾਹ" (ਵਾਰ ਮਾਰੂ ੨. ਮਃ ੫) "ਗੁਰ ਮਿਲਿ ਲਧਾ ਜੀ ਰਾਮ ਪਿਆਰਾ." (ਵਡ ਛੰਤ ਮਃ ੫)
ਲਬ੍ਧ- ਅਵਾਰਾ. ਜੋ ਅਵਾਰਾਗਰਦ ਗਿਣਿਆ ਗਿਆ ਹੈ. "ਚੁਣਿ ਕਢੇ ਲਧੋਵਾਰੇ." (ਮਃ ੪. ਵਾਰ ਗਉ ੧) ੨. ਬਨਮਾਣੂ.
ਅ਼. [لنترانی] ਤੂੰ ਮੈਨੂ ਨਹੀਂ ਦੇਖ ਸਕਦਾ. ਇਹ ਵਾਕ ਕਰਤਾਰ ਵੱਲੋਂ ਮੂਸਾ ਨੂੰ ਕਿਹਾ ਗਿਆ ਸੀ. "ਆਵਾਜ਼ ਲਨਤਰਾਨੀ ਹਰਦਮ ਬਗੋਸ਼ੇ ਦਿਲ। ਮੂਸਾ ਮਗਰ ਬਦੀਦਨੇ ਦੀਦਾਰ ਮੇ ਰਵਦ." (ਦੀਵਾਨ ਗੋਯਾ) ੨. ਹੁਣ ਸ਼ੇਖੀ ਮਾਰਨ ਦੇ ਅਰਥਾਂ ਵਿੱਚ ਲੋਕ ਇਸ ਨੂੰ ਵਰਤਦੇ ਹਨ. ਭਾਵ ਇਹ ਹੁੰਦਾ ਹੈ ਕਿ ਜੋ ਚੀਜ ਦੇਖੀ ਨਹੀਂ, ਜਿਸ ਦਾ ਪੂਰਾ ਗ੍ਯਾਨ ਨਹੀਂ ਉਸ ਬਾਬਤ ਗੱਪ ਅਤੇ ਡੀਂਗ ਮਾਰਨੀ.
ਸੰਗ੍ਯਾ- ਅੰਜੁਲਿ. ਸਿੱਪੀ ਦੇ ਆਕਾਰ ਕੀਤੀ ਹੋਈ ਹੱਥ ਦੀ ਹਥੇਲੀ। ੨. ਉਤਨੀ ਵਸ੍ਤੁ. ਜੋ ਲਪ ਵਿੱਚ ਆਜਾਵੇ। ੩. ਸੰ. लप्. ਧਾ- ਬੋਲਣਾ, ਆਲਾਪ ਕਰਨਾ, ਰੋਣਾ, ਸ਼ੋਰ ਕਰਨਾ। ੪. ਫ਼ਾ. [لپ] ਸੰਗ੍ਯਾ- ਵਡਾ ਗ੍ਰਾਸ (ਬੁਰਕੀ)
nan
ਸੰਗ੍ਯਾ- ਝਪਟ. ਟਪੂਸੀ। ੨. ਅੱਗ ਦੀ ਲਾਟ ਦੀ ਝਪਟ। ੩. ਚਮਕ ਦਮਕ.
ਕ੍ਰਿ- ਤੇਜ਼ੀ ਨਾਲ ਕਿਸੇ ਨੂੰ ਫੜਨ ਲਈ ਉਛਲਣਾ. ਝਪਟਣਾ। ੨. ਕਿਸੇ ਨੂੰ ਖਾਣ ਪੈਣਾ. ਨਿਗਲਣ ਲਈ ਦੌੜਨਾ. ਦੇਖੋ, ਲਪ ੪.