Meanings of Punjabi words starting from ਸ਼

ਸ਼ਿਵ ਦਾ ਪਿਆਰਾ ਬਿਰਛ ਬਿੱਲ.


ਕਾਸ਼ੀ। ਤੁਰੀਯ (ਤੁਰੀਆ) ਪਦਵੀ. ਨਿਰਵਾਣ ਅਵਸਥਾ."ਸ਼ਿਵ ਨਗਰੀ ਮਹਿ ਆਸਣ ਬੈਸਣ." (ਆਸਾ ਮਃ ੧)


ਤਿੰਨ ਬੋਧਕ ਗਿਣਤੀ, ਕਿਉਂਕਿ ਸ਼ਿਵ ਦੇ ਤਿੰਨ ਨੇਤ੍ਰ ਲਿਖੇ ਹਨ.


ਜਨਮਸਾਖੀ ਅਨੁਸਾਰ ਸਿੰਹਲ (ਸੰਗਲਾ) ਦ੍ਵੀਪ ਦਾ ਰਾਜਾ, ਜੋ ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਹੋਇਆ। ੨. ਪੁਰਾਣਾਂ ਅਨੁਸਾਰ ਇੱਕ ਖਾਸ ਜਾਤਿ ਦਾ ਸ਼ਿਵਲਿੰਗ ਅਤੇ ਸਾਲਿਗ੍ਰਾਮ.


ਦੇਖੋ, ਸਿਵਨਯਨ.


ਸ਼ਿਵਲੋਕ. ਕੈਲਾਸ਼. "ਸ਼ਿਵਪੁਰੀ ਕਾ ਹੋਇਗਾ ਕਾਲਾ." (ਗਉ ਅਃ ਮਃ ੫) ੨. ਕਾਸ਼ੀ. "ਸਗਲ ਜਨਮ ਸਿਵਪੁਰੀ ਗਵਾਇਆ." (ਗਉ ਕਬੀਰ) ੩. ਨਿਰਵਾਣ ਪਦਵੀ. ਤੁਰੀਯ ਅਵਸਥਾ "ਸੋ ਅਉਧੂਤੀ ਸਿਵਪੁਰਿ ਚੜੈ." (ਵਾਰ ਰਾਮ ੧. ਮਃ ੧) ੪. ਯੋਗਮਤ ਅਨੁਸਾਰ ਦਸ਼ਮਦ੍ਵਾਰ.


ਸੰਗ੍ਯਾ- ਸ਼ਿਵ ਬਾਲ. ਸ਼ਿਵ ਦਾ ਬਾਲਕ, ਗਣੇਸ਼। ੨. ਕਾਰ੍‌ਤਿਕੇਯ। ੩. ਮਛੇਂਦ੍ਰਨਾਥ. "ਨ ਵਿਲੋਕਿਓ ਸਿਵਬਾਰ." (ਪਾਰਸਾਵ)